ਸੁਸ਼ੀਲ ਕੁਮਾਰ ਸ਼ੁਸ਼ੀ, ਲੁਧਿਆਣਾ: ਹਾਈਟੈਕ ਠੱਗ ਲੋਕਾਂ ਨੂੰ ਲੁੱਟਣ ਦੇ ਨਵੇਂ – ਨਵੇਂ ਤਰੀਕੇ ਅਪਣਾ ਰਹੇ ਹਨ l ਸ਼ਾਤਰ ਠੱਗ ਗਿਰੋਹ ਨੇ ਭਾਈ ਰਣਧੀਰ ਸਿੰਘ ਨਗਰ ਦੇ ਵਾਸੀ ਅਸ਼ਵਨੀ ਕੁਮਾਰ ਨਾਲ ਨਾ ਤਾਂ ਸੰਪਰਕ ਕੀਤਾ ਅਤੇ ਨਾ ਹੀ ਉਸ ਕੋਲੋਂ ਓਟੀਪੀ ਹਾਸਲ ਕੀਤਾ ਪਰ ਫਿਰ ਵੀ ਇਸ ਗਿਰੋਹ ਨੇ ਉਸ ਦੇ ਖਾਤੇ ‘ਚੋਂ ਇਕ ਲੱਖ ਰੁਪਏ ਦੇ ਕਰੀਬ ਰਾਸ਼ੀ ਕਢਵਾ ਲਈ l ਪੜਤਾਲ ਦੌਰਾਨ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਝ ਵਿਅਕਤੀਆਂ ਦੀ ਸ਼ਨਾਖਤ ਕੀਤੀl ਮੁਲਜ਼ਮਾਂ ਨੇ ਵਾਰਦਾਤ ਨੂੰ ਕਿੰਜ ਅੰਜਾਮ ਦਿੱਤਾ ਇਸ ਦੀ ਪੜਤਾਲ ਅਜੇ ਕੀਤੀ ਜਾ ਰਹੀ, ਪਰ ਇਸ ਮਾਮਲੇ ਵਿੱਚ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੱਛਮੀ ਬੰਗਾਲ ਦੀ ਰਹਿਣ ਵਾਲੀ ਪ੍ਰੀਤੀ ਚੌਧਰੀ, ਸੱਦਾਬ ਹੁਸੈਨ, ਟੀਨਾ ਮੰਡਲ,ਐਸ ਗਿਆ ਰਾਓ ਅਤੇ ਪੂਨੀ ਲਾਲ ਸ਼ਾਹ ਦੇ ਖਿਲਾਫ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


