ਆਨਲਾਈਨ ਡੈਸਕ, ਨਵੀਂ ਦਿੱਲੀ : ਕਲ ਹੋ ਨਾ ਹੋ, ਲਕਸ਼ ਤੇ ਵੀਰ ਜ਼ਾਰਾ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਪ੍ਰਿਟੀ ਜ਼ਿੰਟਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਅਸਲੀ ਨਾਮ ਦਾ ਰਾਜ਼ ਖੋਲ੍ਹਿਆ ਹੈ।
ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਪ੍ਰੀਟੀ ਜ਼ਿੰਟਾ ਦਾ ਅਸਲੀ ਨਾਂ ਕੁਝ ਹੋਰ ਹੈ। ਲੋਕਾਂ ਨੇ ਦੱਸਿਆ ਕਿ ਪ੍ਰੀਟੀ ਦਾ ਅਸਲੀ ਨਾਂ ਪ੍ਰੀਤਮ ਸਿੰਘ ਜ਼ਿੰਟਾ ਹੈ ਤੇ ਉਸ ਨੇ ਫਿਲਮਾਂ ‘ਚ ਆਉਣ ਤੋਂ ਬਾਅਦ ਆਪਣਾ ਨਾਂ ਪ੍ਰੀਤਮ ਤੋਂ ਬਦਲ ਕੇ ਪ੍ਰੀਤੀ ਰੱਖ ਲਿਆ ਸੀ। ਹੁਣ ਅਭਿਨੇਤਰੀ ਨੇ ਚੱਲ ਰਹੀਆਂ ਅਫਵਾਹਾਂ ‘ਤੇ ਆਪਣੀ ਚੁੱਪੀ ਤੋੜੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਇਆ ਹੈ।
ਕੀ ਹੈ ਪ੍ਰੀਟੀ ਜ਼ਿੰਟਾ ਦਾ ਅਸਲੀ ਨਾਂ?
ਪ੍ਰੀਟੀ ਜ਼ਿੰਟਾ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਅਤੇ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਆਪਣਾ ਅਸਲੀ ਨਾਂ ਦੱਸਿਆ। ਪ੍ਰੀਤੀ ਨੇ ਕਿਹਾ, “ਇੰਟਰਨੈੱਟ, ਗੂਗਲ ਤੇ ਵਿਕੀਪੀਡੀਆ, ਹਰ ਜਗ੍ਹਾ ਇਹ ਲਿਖਿਆ ਹੈ ਕਿ ਮੇਰਾ ਨਾਂ ਪ੍ਰੀਟੀ ਜ਼ਿੰਟਾ ਹੈ ਇਸ ਤੋਂ ਪਹਿਲਾਂ ਮੇਰਾ ਨਾਂ ਪ੍ਰੀਤਮ ਸਿੰਘ ਜ਼ਿੰਟਾ ਸੀ। ਮੈਂ ਇੱਥੇ ਇਹ ਦੱਸਣ ਲਈ ਆਈ ਹਾਂ ਕਿ ਮੇਰਾ ਨਾਂ ਕਦੇ ਪ੍ਰੀਤੀ ਸਿੰਘ ਜ਼ਿੰਟਾ ਨਹੀਂ ਸੀ। ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੇਰਾ ਨਾਂ ਪ੍ਰੀਟੀ ਜ਼ਿੰਟਾ ਸੀ ਤੇ ਇਹ ਅੱਜ ਵੀ ਪ੍ਰੀਟੀ ਜ਼ਿੰਟਾ ਹੈ। ਵਿਆਹ ਤੋਂ ਬਾਅਦ ਇਹ ਪ੍ਰੀਟੀ ਜੀ ਜ਼ਿੰਟਾ ਬਣ ਗਈ ਹੈ।
ਪ੍ਰੀਟੀ ਨੇ ਅੱਗੇ ਕਿਹਾ, “ਮੇਰੇ ਪਤੀ ਦਾ ਸਰਨੇਮ ਗੁੱਡਨਫ ਹੈ ਪਰ ਮੈਂ ਪੂਰਾ ਨਾਂ ਨਹੀਂ ਲਿਆ ਸਿਰਫ ਜੀ। ਇਸ ਲਈ ਹੁਣ ਮੇਰਾ ਨਾਮ ਪ੍ਰੀਤੀ ਜੀ ਜ਼ਿੰਟਾ ਹੈ। ਮੈਂ ਸਾਫ਼ ਕਰਨਾ ਚਾਹੁੰਦੀ ਸੀ ਕਿ ਪ੍ਰੀਤਮ ਸਿੰਘ ਜ਼ਿੰਟਾ ਕਦੇ ਮੇਰਾ ਨਾਮ ਨਹੀਂ ਸੀ। ਲੋਕ ਹਮੇਸ਼ਾ ਮੈਨੂੰ ਪੁੱਛਦੇ ਹਨ। ਕੀ ਮੈਂ ਆਪਣਾ ਨਾਮ ਬਦਲਿਆ ਹੈ? ਨਹੀਂ, ਮੈਂ ਆਪਣਾ ਨਾਮ ਨਹੀਂ ਬਦਲਿਆ ਹੈ। ਮੇਰਾ ਨਾਮ ਹਮੇਸ਼ਾ ਪ੍ਰੀਟੀ ਜ਼ਿੰਟਾ ਸੀ ਤੇ ਹਮੇਸ਼ਾ ਰਹੇਗਾ। ਪ੍ਰੀਟੀ ਜੀ ਜ਼ਿੰਟਾ ਹੋ ਗਿਆ ਹੈ ਹੁਣ।”
ਪ੍ਰੀਟੀ ਨੂੰ ਪ੍ਰੀਤਮ ਕਹਿ ਕੇ ਛੇੜਦੇ ਸੀ ਬੌਬੀ ਦਿਓਲ
ਵੀਡੀਓ ਸ਼ੇਅਰ ਕਰਦੇ ਹੋਏ ਪ੍ਰੀਟੀ ਜ਼ਿੰਟਾ ਨੇ ਦੱਸਿਆ ਹੈ ਕਿ ਬੌਬੀ ਦਿਓਲ ‘ਸੋਲਜਰ’ ਦੇ ਸੈੱਟ ‘ਤੇ ਉਨ੍ਹਾਂ ਨੂੰ ਪ੍ਰੀਤਮ ਕਹਿ ਕੇ ਬੁਲਾਉਂਦੇ ਸਨ। ਪ੍ਰੀਟੀ ਨੇ ਲਿਖਿਆ, ”ਅੱਜ ਮੈਂ ਮੀਡੀਆ ‘ਚ ਇਕ ਆਰਟੀਕਲ ਪੜ੍ਹਿਆ ਕਿ ਮੇਰਾ ਅਸਲੀ ਨਾਂ ਪ੍ਰੀਤਮ ਸਿੰਘ ਜ਼ਿੰਟਾ ਹੈ ਤਾਂ ਮੇਰੇ ਕੋਲ ਰਹਿ ਨਹੀਂ ਹੋਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਫਰਜ਼ੀ ਖਬਰ ਹੈ। ਸੱਚਾਈ ਇਹ ਹੈ ਕਿ ਸਾਡੀ ਫਿਲਮ ਸੋਲਜਰ ਦੇ ਸੈੱਟ ’ਤੇ ਬੌਬੀ ਦਿਓਲ ਮੈਨੂੰ ਮਜ਼ਾਕ ਵਿੱਚ ਪ੍ਰੀਤਮ ਸਿੰਘ ਕਹਿ ਕੇ ਬੁਲਾਉਂਦੇ ਸਨ।


