ਪੱਤਰ ਪੇ੍ਰਰਕ, ਜਗਰਾਓਂ : ਜਗਰਾਓਂ ਦੇ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਦਿਆਰਥੀਆਂ ਦਾ ਵਿੱਦਿਆ ਭਾਰਤੀ ਦੇ ਸੂਬਾ ਜਨਰਲ ਸਕੱਤਰ ਨਵਦੀਪ ਸ਼ੇਖਰ ਨੇ ਮਾਰਗ ਦਰਸ਼ਨ ਕਰਦਿਆਂ ਸਕੂਲ ਪ੍ਰਬੰਧਕਾਂ ਨਾਲ ਵਿਚਾਰਾਂ ਕੀਤੀਆਂ। ਨਵਦੀਪ ਸ਼ੇਖਰ ਨੇ ਸਕੂਲ ਦੀ ਪ੍ਰਰਾਰਥਨਾ ਸਭਾ ‘ਚ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਬੱਚਿਆਂ ਨੂੰ ਦੇਖ ਕੇ ਮੈਨੂੰ ਮੇਰਾ ਬਚਪਨ ਯਾਦ ਆਉਂਦਾ ਹੈ।

ਉਨ੍ਹਾਂ ਕਿਹਾ ਹਉਮੈਂ ਮਨੁੱਖ ਦੇ ਅੱਗੇ ਵਧਣ ਦੇ ਰਸਤੇ ‘ਚ ਬਹੁਤ ਵੱਡੀ ਰੁਕਾਵਟ ਬਣਦੀ ਹੈ ਜਿਸ ਨਾਲ ਆਪਸੀ ਸਬੰਧ ਟੁੱਟ ਜਾਂਦੇ ਹਨ ਇਸ ਲਈ ਆਪਣੇ ਮਨ ‘ਚ ਕਿਸੇ ਪ੍ਰਤੀ ਬੁਰੀ ਭਾਵਨਾ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਵਿੱਦਿਆ ਭਾਰਤੀ ਦਾ ਉਦੇਸ਼ ਬੱਚਿਆਂ ਨੂੰ ਸੰਸਕਾਰੀ ਸਿੱਖਿਆ ਦੇਣਾ ਹੈ ਤੇ ਇਹ ਸੰਸਕਾਰ ਹੀ ਜੀਵਨ ਭਰ ਮਨੁੱਖ ਦੇ ਨਾਲ ਚਲਦੇ ਹਨ। ਉਨ੍ਹਾਂ ਦੱਸਿਆ ਵਿੱਦਿਆ ਭਾਰਤੀ ਕਿਤਾਬੀ ਗਿਆਨ ਦੇ ਨਾਲ-ਨਾਲ ਸਰੀਰਕ, ਮਾਨਸਿਕ ਅਧਿਆਤਮਿਕ ਤੇ ਯੋਗ ਵਿੱਦਿਆ ਵੀ ਸਿਖਾਉਂਦੀ ਹੈ, ਜਿਸ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ। ਇਸ ਮੌਕੇ ਸਕੂਲ ਪ੍ਰਧਾਨ ਰਵਿੰਦਰ ਗੁਪਤਾ ਨੇ ਨਵਦੀਪ ਸ਼ੇਖਰ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਪਿੰ੍ਸੀਪਲ ਨੀਲੂ ਨਰੂਲਾ, ਐੱਮਐੱਲਬੀ ਗੁਰੂਕੁਲ ਦੇ ਬਾਲ ਵਾਟਿਕਾ ਪ੍ਰਮੁੱਖ ਨੀਲਮ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।