ਪੰਕਜ ਭੱਟ , ਲੁਧਿਆਣਾ : ਲੁਧਿਆਣਾ ਐਥਲੈਟਿਕ ਐਸੋਸੀਏਸ਼ਨ ਵੱਲੋਂ 16 ਤੋਂ 18 ਦਸੰਬਰ ਤੱਕ ਪੀਏਯੂ ਦੇ ਅਥਲੈਟਿਕ ਟਰੈਕ ਵਿਖੇ ਓਪਨ ਜ਼ਿਲ੍ਹਾ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ, ਜਿਸ ਦੀ ਜਾਣਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਸਤਬੀਰ ਸਿੰਘ ਅਟਵਾਲ (ਪੀਪੀਐੱਸ) ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੰਡਰ-12, ਅੰਡਰ-14, ਅੰਡਰ-16, ਅੰਡਰ-18 ਤੇ ਅੰਡਰ-20 (ਲੜਕੇ ਤੇ ਲੜਕੀਆਂ) ਦੇ ਮੁਕਾਬਲੇ ਕਰਵਾਏ ਜਾਣਗੇ।

ਚੇਅਰਮੈਨ ਰਮਿੰਦਰ ਸਿੰਘ ਸੰਗੋਵਾਲ ਨੇ ਦੱਸਿਆ ਕਿ ਇਹ ਮੁਕਾਬਲਾ ਕਮ ਟਰਾਇਲ ਕਰਵਾਇਆ ਜਾ ਰਿਹਾ ਹੈ, ਜਿਸ ‘ਚ 23 ਤੋਂ 25 ਜਨਵਰੀ ਤੱਕ ਗੁਜਰਾਤ ‘ਚ ਹੋਣ ਜਾ ਰਹੀ 19ਵੀਂ ਰਾਸ਼ਟਰੀ ਅੰਤਰ ਜ਼ਿਲ੍ਹਾ ਜੂਨੀਅਰ ਅਥਲੈਟਿਕ ਮੀਟ ਲਈ ਵੀ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪੇ੍ਮ ਸਿੰਘ ਰੇਲਵੇ ਨੇ ਦੱਸਿਆ ਕਿ ਮੁਕਾਬਲੇ ‘ਚ ਭਾਗ ਲੈਣ ਵਾਲਾ ਹਰ ਖਿਡਾਰੀ ਆਪਣਾ ਜਨਮ ਸਰਟੀਫਿਕੇਟ ਨਾਲ ਲੈ ਕੇ ਆਵੇ।

ਜਾਣਕਾਰੀ ਅਨੁਸਾਰ ਜੈਵਲਿਨ ਥਰੋਅ, 100 ਮੀਟਰ-110 ਮੀਟਰ ਅੜਿੱਕਾ, 400 ਮੀਟਰ ਅੜਿੱਕਾ, ਰੇਸ ਵਾਕ ਦੇ ਮੁਕਾਬਲੇ 16 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਕਰਵਾਏ ਜਾਣਗੇ। ਅਥਲੈਟਿਕ ਕੋਚ ਸੰਜੀਵ ਸ਼ਰਮਾ ਸੋਨੂੰ ਨੇ ਦੱਸਿਆ ਕਿ ਖਿਡਾਰੀ 17 ਦਸੰਬਰ ਨੂੰ ਹੋਣ ਵਾਲੇ ਸਮਾਗਮ ਲਈ ਸਵੇਰੇ 9 ਵਜੇ ਪੀਏਯੂ ਗਰਾਊਂਡ ਵਿਖੇ ਰਿਪੋਰਟ ਕਰਨ।

====

ਇਸ ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ

-ਅੰਡਰ-12 ਵਿੱਚ 19 ਦਸੰਬਰ 2011 ਤੋਂ 18 ਦਸੰਬਰ 2013 ਤੱਕ

-ਅੰਡਰ-14 ਵਿੱਚ 26 ਜਨਵਰੀ 2010 ਤੋਂ 25 ਜਨਵਰੀ 2012 ਤੱਕ ਬੀ

-ਅੰਡਰ-16 ਵਿੱਚ 26 ਜਨਵਰੀ 2008 ਤੋਂ 25 ਜਨਵਰੀ 2010 ਤੱਕ

-ਅੰਡਰ-18 ਵਿੱਚ 19 ਦਸੰਬਰ 2005 ਤੋਂ 18 ਦਸੰਬਰ 2007 ਤੱਕ

-ਅੰਡਰ-20 ਵਿੱਚ 19 ਦਸੰਬਰ 2003 ਤੋਂ 18 ਦਸੰਬਰ 2005 ਤੱਕ

ਇਹ ਮੈਚ ਹੋਣਗੇ

-ਅੰਡਰ-12 ਲੜਕੇ ਤੇ ਲੜਕੀਆਂ ਦੇ ਮੁਕਾਬਲੇ 50 ਮੀਟਰ ਦੌੜ, ਸਟੈਂਡਿੰਗ ਬੋਰਡ ਜੰਪ, ਲੰਬੀ ਛਾਲ।

-ਅੰਡਰ-14 ਲੜਕੇ ਅਤੇ ਲੜਕੀਆਂ 60 ਮੀਟਰ, 600 ਮੀਟਰ ਦੌੜ, ਸ਼ਾਟ ਪੁਟ, ਬੱਚਿਆਂ ਦੀ ਜੈਵਲਿਨ ਥਰੋਅ, ਉੱਚੀ ਛਾਲ।

-ਅੰਡਰ-16 ਲੜਕੇ ਅਤੇ ਲੜਕੀਆਂ: 80 ਮੀਟਰ, 600 ਮੀਟਰ, 1000 ਮੀਟਰ, 80 ਮੀਟਰ ਅੜਿੱਕਾ, ਉੱਚੀ ਛਾਲ, ਲੰਬੀ ਛਾਲ, ਸ਼ਾਟ ਪੁਟ, ਡਿਸਕਸ ਥਰੋਅ, ਜੈਵਲਿਨ ਥਰੋਅ।

-ਅੰਡਰ-18 ਲੜਕੇ-ਲੜਕੀਆਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ, 10 ਕਿਲੋਮੀਟਰ ਡਬਲਯੂਆਰ, 110 ਮੀਟਰ ਹਰਡਲ (ਲੜਕੇ), 100 ਮੀਟਰ ਅੜਿੱਕਾ (ਲੜਕੀਆਂ), 400 ਮੀਟਰ ਅੜਿੱਕਾ, ਲੰਬੀ ਛਾਲ, ਉੱਚੀ ਛਾਲ, ਤੀਹਰੀ ਛਾਲ, ਥਰੋਅ ਜੰਪ। ਜੈਵਲਿਨ ਥਰੋਅ, ਹੈਮਰ ਥਰੋਅ।

-ਅੰਡਰ-20 ਲੜਕੇ-ਲੜਕੀਆਂ 100ਮੀ., 200ਮੀ., 400ਮੀ., 800ਮੀ., 1500ਮੀ., 5000ਮੀ., 10000ਮੀ., 10ਕਿ.ਮੀ. ਡਬਲਯੂ.ਆਰ., 110ਮੀ. ਹਰਡਲ (ਲੜਕੇ), 100 ਮੀਟਰ ਹਰਡਲ (ਲੜਕੀਆਂ), 400 ਮੀਟਰ, ਹਾਟ ਪੀ, ਲੌਂਗ ਜੰਪ, ਉੱਚੀ ਛਾਲ ਡਿਸਕਸ ਥਰੋਅ, ਜੈਵਲਿਨ ਥਰੋਅ, ਹੈਮਰ ਥਰੋਅ।