ਪੁਨੀਤ ਬਾਵਾ, ਲੁਧਿਆਣਾ : ਉਡਾਣ ਮੀਡੀਆ ਐਂਡ ਕਮਿਊਨੀਕੇਸ਼ਨ ਪ੍ਰਰਾਈਵੇਟ ਲਿਮਟਿਡ ਵੱਲੋਂ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ), ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ (ਅਲਮਾਟੀ) ਤੇ ਆਟੋ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ ਇੰਡੀਆ (ਆਪਮਾ) ਦੇ ਸਹਿਯੋਗ ਨਾਲ 13ਵੀਂ ਕੌਮਾਂਤਰੀ ਪੱਧਰ ਦੀ 4 ਰੋਜ਼ਾ ਮੈਕ ਆਟੋ ਪ੍ਰਦਰਸ਼ਨੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਇਹ ਜਾਣਕਾਰੀ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਅਲਮਾਟੀ ਦੇ ਪ੍ਰਧਾਨ ਤਰਲੋਚਨ ਸਿੰਘ, ਆਪਮਾ ਦੇ ਪ੍ਰਧਾਨ ਗੁਰਪ੍ਰਗਟ ਸਿੰਘ ਕਾਹਲੋਂ ਅਤੇ ਉਡਾਨ ਮੀਡੀਆ ਦੇ ਐਮਡੀ ਜੀਐਸ ਿਢੱਲੋਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਕੇਂਦਰ ਜੀਟੀ ਰੋਡ ਲੁਧਿਆਣਾ ਵਿਖੇ ਲੁਧਿਆਣਾ ਪ੍ਰਦਰਸ਼ਨੀ ਕੇਂਦਰ ‘ਚ 3 ਲੱਖ ਸਕੇਅਰ ਸੈਂਟੀਮੀਟਰ ‘ਚ 23 ਤੋਂ 26 ਫਰਵਰੀ 2024 ਨੂੰ ਲੱਗਣ ਵਾਲੀ ਪ੍ਰਦਰਸ਼ਨੀ ‘ਚ ਭਾਰਤ ਤੇ ਦੁਨੀਆਂ ਦੇ 12 ਹੋਰ ਮੁਲਕਾਂ ਦੀਆਂ 650 ਤੋਂ ਵੱਧ ਕੰਪਨੀਆਂ ਆਪਣੇ ਸਟਾਲ ਲਾਉਣਗੀਆਂ। ਪ੍ਰਦਰਸ਼ਨੀ ‘ਚ 15 ਹਜ਼ਾਰ ਤੋਂ ਵੱਧ ਉਤਪਾਦ ਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਦਰਸ਼ਨੀ ਦੀ ਖਾਸ ਗੱਲ ਇਹ ਹੋਵੇਗੀ ਕਿ 1500 ਤੋਂ ਮਸ਼ੀਨਾਂ ਦਾ ਲਾਈਵੇ ਡੈਮੋ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਕਆਟੋ ਪ੍ਰਦਰਸ਼ਨੀ ਭਾਰਤ ਦੀ ਸਭ ਤੋਂ ਮਸ਼ਹੂਰ, ਮਸ਼ੀਨ ਟੂਲਸ ਤੇ ਆਟੋਮੇਸ਼ਨ ਤਕਨਾਲੋਜੀ ਪ੍ਰਦਰਸ਼ਨੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਮਸ਼ੀਨ ਟੂਲ ਉਦਯੋਗ ਤੇ ਆਟੋਮੇਸ਼ਨ ਟੈਕਨਾਲੋਜੀ ਦੇ ਵਿਕਾਸ ‘ਚ ਵੱਡਮੁੱਲਾ ਯੋਗਦਾਨ ਪਾਉਣ ‘ਚ ਸਹਾਈ ਹੋਵੇਗੀ। ਉਨਾਂ੍ਹ ਕਿਹਾ ਕਿ ਪ੍ਰਦਰਸ਼ਨੀ ‘ਚ ਮਸ਼ੀਨ ਟੂਲਜ਼, ਹਾਰਡਨਿੰਗ ਤੇ ਹੀਟਿੰਗ ਮਸ਼ੀਨਾਂ, ਸੀਐੱਨਸੀ ਮਸ਼ੀਨਾਂ ਤੇ ਐੱਸਪੀਐੱਮ,ਘਬਰਾਹਟ ਕਰਨ ਵਾਲੇ ਟੂਲ ਤੇ ਉਤਪਾਦ, ਸ਼ੀਟ ਮੈਟਲ ਕਲਪੁਰਜ਼ੇ, ਕੰਪਿਊਟਰ ਐਪਲੀਕੇਸ਼ਨ, ਕੈਡ / ਕੈਮ, ਇੰਜੀਨੀਅਰਿੰਗ ਮਸ਼ੀਨਰੀ ਤੇ ਕਲਪੁਰਜ਼ੇ, ਬਾਲ ਬੇਅਰਿੰਗਸ ਸਲਿਊਸ਼ਨ, ਪ੍ਰਦੂਸ਼ਣ ਰੋਕਥਾਮ ਪ੍ਰਣਾਲੀ, ਪਾਵਰ ਟੂਲਜ਼,ਖਰਾਦ ਤੇ ਸੀਐੱਨਸੀ, ਨਿਊਮੈਟਿਕਸ ਤੇ ਹਾਈਡ੍ੌਲਿਕ ਉਤਪਾਦ ਤੇ ਇਲੈਕਟਿ੍ਕ ਡਿਸਚਾਰਜ ਮਸ਼ੀਨਾਂ (ਈਡੀਐੱਮ) ਨਾਲ ਸਬੰਧਤ ਮਸ਼ੀਨਰੀ ਤੇ ਉਤਪਾਦ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਪ੍ਰਦਰਸ਼ਨੀ ਨੂੰ ਲਗਾਉਣ ਲਈ ਭਾਰਤ ਸਰਕਾਰ ਦੇ ਐਮਐਸਐਮਈ ਵਿਭਾਗ ਅਤੇ ਐਨਐਸਆਈਈਸੀ ਦਾ ਵਿਸ਼ੇਸ਼ ਯੋਗਦਾਨ ਹੈ। ਪ੍ਰਦਰਸ਼ਨੀ ਨੂੰ ਲੈ ਕੇ ਦੇਸ਼ ਤੇ ਵਿਦੇਸ਼ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


