ਕੁਲਵਿੰਦਰ ਸਿੰਘ ਰਾਏ, ਖੰਨਾ : ਨਸ਼ੇ ਦੀ ਲਤ ਦਾ ਮੁਕਾਬਲਾ ਕਰਨ ਦੇ ਸ਼ਲਾਘਾਯੋਗ ਯਤਨਾਂ ‘ਚ, ਹਾਲ ਹੀ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਜੇਵਾਲ ‘ਚ ਸਮਾਗਮ ਕਰਵਾਇਆ ਗਿਆ, ਜਿਸ ਤਹਿਤ ‘ਰੈੱਡ ਆਰਟਸ ਕਲੱਬ ਪੰਜਾਬ’ ਵੱਲੋਂ ‘ਆਖ਼ਰਿ ਕਦੋਂ ਤਕ’ ਸਿਰਲੇਖ ਅਧੀਨ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਅਦਾਕਾਰ ਮਹਿਤਾਬ, ਗੁਰਪ੍ਰਰੀਤ ਤੇ ਕ੍ਰਿਸ਼ਨ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹ ਲਿਆ। ਪਿੰ੍ਸੀਪਲ ਨਵਤੇਜ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਨਸ਼ੇ ਦੀ ਲਤ ਵਿਰੁੱਧ ਜਾਗਰੂਕਤਾ ਪੈਦਾ ਕਰਨ ‘ਚ ਅਜਿਹੇ ਨਾਟਕਾਂ ਦੀ ਮਹੱਤਤਾ ‘ਤੇ ਜ਼ੋਰ ਵੀ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ‘ਚ ਨਸ਼ਾ ਮੁਕਤ ਮਾਹੌਲ ਬਣਾਉਣ ‘ਚ ਆਪਣੀ ਭੂਮਿਕਾ ਨਿਭਾਉਣ ਤੇ ਸਮਾਜ ‘ਚ ਜਾਗਰੂਕਤਾ ਫੈਲਾਉਣ ‘ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਨਸ਼ਾ ਵਿਰੋਧੀ ਮੁਹਿੰਮ ‘ਚ ਪ੍ਰਭਾਵਸ਼ਾਲੀ ਯੋਗਦਾਨ ਲਈ ਰੈੱਡ ਆਰਟਸ ਕਲੱਬ ਦਾ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਅਜਿਹੀਆਂ ਪਹਿਲ ਕਦਮੀਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਭਾਈਚਾਰੇ ‘ਚ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।