ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਕਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਤੇ ਫਲਾਈਵਿੰਗਜ਼ ਇੰਸਟੀਚਿਊਟ ਸਮਰਾਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਪਾਠ ਤੇ ਭੋਗ ਉਪਰੰਤ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤਾਂ ਸਬੰਧੀ ਕਵਿਤਾਵਾਂ, ਸ਼ਬਦ ਕੀਰਤਨ ਤੇ ਕਵੀਸ਼ਰੀਆਂ ਸੁਣਾਈਆਂ ਤੇ ਬੱਚਿਆਂ ਦੀ ਨਿਵੇਕਲੀ ਕਵਿਤਾ ਨਵੀਂ ਸੋਚ ਦੁਆਰਾ ਸਾਰੇ ਧਰਮਾਂ ਨੂੰ ਇਕੱਠੇ ਰਹਿਣ ਦਾ ਸੰਦੇਸ਼ ਦੇ ਕੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਉਪਦੇਸ਼ ਨੂੰ ਵੱਡਾ ਹੁੰਗਾਰਾ ਦਿੱਤਾ।
ਸਿੰਕਦਰ ਸਿੰਘ ਦੀ ਰਹਿਨਮਾਈ ਹੇਠ ਵੱਖ-ਵੱਖ ਕਲਾਸਾਂ ਨੇ ਸ਼ਬਦ ਗਾਇਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ, ਉਪ ਚੇਅਰਮੈਨ ਕਮਲਜੀਤ ਸਿੰਘ, ਸਕੂਲ ਪਿੰ੍ਸੀਪਲ ਰਣਜੋਤ ਕੌਰ ਤੇ ਡਾਇਰੈਕਟਰ ਸਰਬਜੀਤ ਕੌਰ ਨੇ ਸਾਰਿਆਂ ਨੂੰ ਇਸ ਪਵਿੱਤਰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।


