ਡਿਜੀਟਲ ਡੈਸਕ, ਨਵੀਂ ਦਿੱਲੀ: ਰਾਜਸਥਾਨ ਦੀ ਡਿਪਟੀ ਸੀਐੱਮ ਦੀ ਜ਼ਿੰਮੇਵਾਰੀ ਹੁਣ ਦੀਆ ਕੁਮਾਰੀ ਸੰਭਾਲੇਗੀ। ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਦੀਆ ਕੁਮਾਰੀ ਨੂੰ ਡਿਪਟੀ ਸੀਐੱਮ ਬਣਾਉਣ ਦਾ ਐਲਾਨ ਕੀਤਾ ਗਿਆ। ਪਹਿਲੀ ਵਾਰ ਦੇ ਵਿਧਾਇਕ ਭਜਨ ਲਾਲ ਸ਼ਰਮਾ ਨੂੰ ਸੀਐੱਮ ਲਈ ਚੁਣਿਆ ਗਿਆ ਹੈ।
ਦੀਆ ਕੁਮਾਰੀ ਦਾ ਸਿਆਸੀ ਸਫ਼ਰ
ਦੀਆ ਕੁਮਾਰੀ ਨੇ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਪ੍ਰਚੰਡ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਦੀਆ ਕੁਮਾਰ ਨੂੰ 158516 ਵੋਟਾਂ ਮਿਲੀਆਂ।
ਜੈਪੁਰ ਦੀ ਰਾਜਕੁਮਾਰੀ ਦੀਆ ਕੁਮਾਰੀ ਸਵਰਗੀ ਬ੍ਰਿਗੇਡੀਅਰ ਭਵਾਨੀ ਸਿੰਘ ਅਤੇ ਮਹਾਰਾਣੀ ਪਦਮਣੀ ਦੇਵੀ ਦੀ ਬੇਟੀ ਹੈ। ਉਸ ਨੇ 10 ਸਾਲ ਪਹਿਲਾਂ ਸਿਆਸਤ ਵਿੱਚ ਕਦਮ ਰੱਖਿਆ ਅਤੇ ਸੰਨ 2013 ਵਿੱਚ ਸਵਾਈ ਮਾਧੋਪੁਰ ਤੋਂ ਵਿਧਾਇਕ ਚੁਣੀ ਗਈ।
ਦੀਆ ਨੇ ਸੰਨ 2019 ਵਿੱਚ ਰਾਜਸਮੰਦ ਤੋਂ ਲੋਕ ਸਭਾ ਦੀ ਚੁਣ ਵੀ ਜਿੱਤੀ ਸੀ।
ਭਾਜਪਾ ਨੇ ਇਸ ਸਾਲ ਦੀਆ ਕੁਮਾਰੀ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਜੈਪੁਰ ਦੀ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਸੀ।
ਦੀਆ ਕੁਮਾਰੀ ਦੀ ਸ਼ੁਰੂਆਤੀ ਸਿੱਖਿਆ ਜੈਪੁਰ ਦੇ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ ਅਤੇ ਨਵੀਂ ਦਿੱਲੀ ਦੇ ਮਾਡਰਨ ਸਕੂਲ ਤੋਂ ਹੋਈ।
ਉਸ ਨੇ ਲੰਡਨ ਦੇ ਚੇਲਸੀ ਸਕੂਲ ਆਫ਼ ਆਰਟਸ ਤੋਂ ਪੜ੍ਹਾਈ ਕੀਤੀ ਹੈ।
ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਾਰਨ ਉਹ ਆਪਣੀ ਦਾਦੀ ਰਾਜਮਾਤਾ ਗਾਇਤਰੀ ਦੇਵੀ ਦੀ ਦੇਖਰੇਖ ਵਿੱਚ ਪਲੀ ਹੈ।


