ਲੱਕੀ ਘੁਮੈਤ, ਸਾਹਨੇਵਾਲ/ ਲੁਧਿਆਣਾ : ਸਰਕਾਰੀ ਪ੍ਰਰਾਇਮਰੀ ਸਕੂਲ ਘੁਮੈਤ ਵਿਖੇ ਪਿੰਡ ਦੇ ਨੌਜਵਾਨ ਜੈਦੀਪ ਸਿੰਘ ਦੇ ਸਹਿਯੋਗ ਸਦਕਾ ਜੀ ਮੀਡੀਆ ਸਮਰਾਲਾ ਚੌਕ ਲੁਧਿਆਣਾ ਦੇ ਮਾਲਕ ਹਰਜੀਤ ਸਿੰਘ ਗੁਲਾਟੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ , ਜੁਰਾਬਾਂ ਅਤੇ ਬੈਗ ਦਿੱਤੇ ਗਏ। ਇਸ ਤੋਂ ਪਹਿਲਾਂ ਵੀ ਜੀ ਮੀਡੀਆ ਵੱਲੋਂ ਸਕੂਲ ‘ਚ ਵਾਟਰ ਫਿਲਟਰ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਹਰਜੀਤ ਸਿੰਘ ਗੁਲਾਟੀ ਨੇ ਭਵਿੱਖ ਵਿੱਚ ਵੀ ਸਕੂਲ ਨੂੰ ਹਰ ਸੰਭਵ ਮਦਦ ਕਰਨ ਦਾ ਪੂਰਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਅਧਿਆਪਕ ਪਵਨ ਕੁਮਾਰ ਨੇ ਉਨਾਂ੍ਹ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੇ ਬੱਚਿਆਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ। ਇਸ ਦੌਰਾਨ ਪਿੰਡ ਦੇ ਨੰਬਰਦਾਰ ਭਾਗ ਸਿੰਘ, ਸਰਪੰਚ ਪਤੀ ਮੇਜਰ ਸਿੰਘ ਤੇ ਭਜਨ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ ਸਕੂਲ ਵੱਲੋਂ ਦਾਨੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈਦੀਪ ਸਿੰਘ, ਬਲਰਾਮ ਸਿੰਘ ਬੱਬੂ, ਰਾਣੀ ਕੌਰ ਆਦਿ ਜੀ ਮੀਡਿਆ ਤੋਂ ਸਿਮਰਨਜੀਤ ਕੌਰ ਅਤੇ ਸਕੂਲ ਸਟਾਫ ਤੇ ਹੋਰ ਪਤਵੰਤੇ ਹਾਜ਼ਰ ਸਨ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

