ਕੁਲਵਿੰਦਰ ਸਿੰਘ ਰਾਏ, ਖੰਨਾ : ਆਈ-2-ਪੀਆਰ ਨੇ ਇਕ ਵਾਰ ਫਿਰ ਇਤਿਹਾਸ ਰਚਦਿਆਂ ਉਥੋਂ ਸਿਖਲਾਈ ਲੈ ਰਹੀ ਸਿਮਰਨ ਕੌਰ ਨੇ ਪੀਟੀਈ ਦੀ ਪ੍ਰਰੀਖਿਆ ‘ਚ 81 ਅੰਕ ਪ੍ਰਰਾਪਤ ਕਰਕੇ ਸੰਸਥਾ ਦੇ ਨਾਲ-ਨਾਲ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਗੱਲਬਾਤ ਕਰਦਿਆਂ ਐੱਮਡੀ ਸ਼ੀਤਲ ਲੋਟੇ ਤੇ ਅਧਿਆਪਿਕਾ ਸਿਮਰਨ ਨੇ ਦੱਸਿਆ ਵਿਦਿਆਰਥਣ ਸਿਮਰਨ ਕੌਰ ਨੇ ਉਨ੍ਹਾਂ ਤੋਂ ਸਿਖਲਾਈ ਲੈ ਕੇ ਪੀਟੀਈ ਦੀ ਪ੍ਰਰੀਖਿਆ ‘ਚੋਂ 81 ਅੰਕ ਪ੍ਰਰਾਪਤ ਕੀਤੇ।
ਆਈ-2-ਪੀਆਰ ਦੀ ਐੱਮਡੀ ਸ਼ੀਤਲ ਲੋਟੇ ਤੇ ਅਧਿਆਪਿਕਾ ਨੇ ਵਿਦਿਆਰਥਣ ਸਿਮਰਨ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਵਿਦਿਆਰਥਣ ਨੇ ਲਿਸਨਿੰਗ ‘ਚ 84, ਰੀਡਿੰਗ ‘ਚ 78, ਸਪੀਕਿੰਗ ‘ਚ 90 ਤੇ ਰਾਈਟਿੰਗ ‘ਚ 73 ਅੰਕ ਪ੍ਰਰਾਪਤ ਕੀਤੇ ਹਨ। ਉਨ੍ਹਾਂ ਦਾ ਇੰਸਟੀਚਿਊਟ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਦੇ ਉੱਚ ਸਿੱਖਿਆ ਹਾਸਲ ਅਧਿਆਪਕ ਕੁਆਲਿਟੀ ਦੇ ਆਧਾਰ ‘ਤੇ ਆਪਣੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਆਈਲੈਟਸ, ਟੋਫਲ, ਪੀਟੀਈ ਤੇ ਇੰਗਲਿਸ਼ ਸਪੀਕਿੰਗ ਕੋਰਸ ਆਦਿ ਪ੍ਰਦਾਨ ਕਰ ਰਹੇ ਹਨ।


