ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸ਼ੀਤਲਾ ਮਾਤਾ ਮੰਦਰ ਕਮੇਟੀ ਵੱਲੋਂ ਮੰਦਰ ਦਾ 11ਵਾਂ ਸਥਾਪਨਾ ਦਿਵਸ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ।

ਇਸ ਸਬੰਧੀ ਕਰਵਾਏ 5 ਰੋਜ਼ਾ ਸਮਾਗਮਾਂ ਦੌਰਾਨ ਪੰਡਿਤ ਵਾਲਮੀਕਿ ਸ਼ਾਸਤਰੀ ਨੇ ਮੂਰਤੀ ਪੂਜਨ ਕੀਤਾ ਤੇ ਗਣਪਤੀ ਗਣੇਸ਼ ਤੇ ਸ਼ੀਤਲਾ ਮਾਤਾ ਦੀਆਂ ਮੂਰਤੀਆਂ ਦੀ ਪ੍ਰਰਾਣ ਪ੍ਰਤਿਸ਼ਠਾ ਕਰਵਾਈ। ਅਸ਼ਵਨੀ ਸੇਠੀ ਪਰਿਵਾਰ ਵੱਲੋਂ ਗਣੇਸ਼ ਜੀ ਤੇ ਪ੍ਰਦੀਪ ਚੇਤਲ ਪਰਿਵਾਰ ਵੱਲੋਂ ਸ਼ੀਤਲਾ ਮਾਤਾ ਦੀ ਮੂਰਤੀ ਸਥਾਪਨਾ ਕੀਤੀ ਗਈ।

ਇਸ ਮੌਕੇ ਸਮੁੱਚੇ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਵੱਖ-ਵੱਖ ਥਾਵਾਂ ‘ਤੇ ਸੰਗਤ ਨੇ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਸਰਬਤ ਦੇ ਭਲੇ ਲਈ ਹਵਨ ਕਰਵਾਇਆ ਗਿਆ ਤੇ ਰਾਤ ਸਮੇਂ ਮੋਨਾ ਮਹਿਤਾ ਫ਼ਤਿਹਾਬਾਦ ਵਾਲਿਆਂ ਨੇ ਮਾਤਾ ਦੀਆਂ ਭੇਟਾਂ ਸੁਣਾ ਕੇ ਸਭ ਨੂੰ ਝੂਮਣ ਲਾ ਦਿੱਤਾ।

ਇਸ ਮੌਕੇ ਰਾਕੇਸ਼ ਸਿੰਗਲਾ, ਸੰਜੀਵ ਢੰਡ, ਮਦਨ ਸ਼ਰਮਾ, ਸੰਜੀਵ ਮਲਹੋਤਰਾ, ਆਸ਼ੂ ਬਾਂਸਲ, ਚੇਅਰਮੈਨ ਸੁਰੇਸ਼ ਗੋਇਲ, ਪੰਕਜ ਗਰਗ, ਨਿਤਿਨ ਬਾਂਸਲ, ਕ੍ਰਿਸ਼ਨ ਕੁਮਾਰ ਬੰਟੀ, ਬਲੇਦਵ ਕ੍ਰਿਸ਼ਨ ਅਰੋੜਾ, ਰਾਜ ਕੁਮਾਰ ਸ਼ਰਮਾ, ਮੁਕੇਸ਼ ਗੋਇਲ, ਅਨਿਲ ਜੈਨ, ਪੰਕਜ ਗਰਗ, ਸੁਰਿੰਦਰ ਗੋਇਲ, ਪ੍ਰਧਾਨ, ਰਮੇਸ਼ ਮੋਹੀ, ਸੁਰੇਸ਼ ਖੁਰਾਨਾ, ਹੈਪੀ ਖੁੱਲਰ, ਅਜੇ ਫਰੂਟ ਵਾਲਾ, ਗੁਲਸ਼ਨ ਲੂਥਰਾ, ਬਜਰੰਗ ਬਾਂਸਲ ਤੇ ਅਮਨ ਮੁੱਲਾਂਪੁਰ ਆਦਿ ਹਾਜ਼ਰ ਸਨ।