ਸਟਾਫ ਰਿਪੋਰਟਰ, ਖੰਨਾ : ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਤਹਿਤ ਮੈਨਜਮੈਂਟ ਦੇ ਵਿਦਿਆਰਥੀਆਂ ਲਈ ‘ਸਫਲ ਉੱਦਮੀ ਦੀ ਯਾਤਰਾ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਨਜੀਤ ਸਿੰਘ ਸੋਂਦ ਤੇ ਹਰਨੇਕ ਸਿੰਘ ਸੋਂਦ (ਜੀਆਰ ਪਲਾਂਟਸ ਐਂਡ ਇਕੁਇਪਮੈਂਟਸ ਕੰਪਨੀ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮਨਜੀਤ ਸਿੰਘ ਸੋਂਦ ਨੇ ਕਿਹਾ ਕਿ ਇੱਕ ਉਦਯੋਗਪਤੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਕੇ ਸਮਾਜ ‘ਚ ਵੀ ਯੋਗਦਾਨ ਪਾਉਂਦਾ ਹੈ। ਉੱਦਮੀ ਅਕਸਰ ਗਤੀਸ਼ੀਲ ਵਾਤਾਵਰਨ ‘ਚ ਕੰਮ ਕਰਦੇ ਹਨ, ਜਿੱਥੇ ਮਾਰਕੀਟ ਦੀਆਂ ਸਥਿਤੀਆਂ, ਖਪਤਕਾਰਾਂ ਦੀਆਂ ਤਰਜੀਹਾਂ ਤੇ ਰੈਗੂਲੇਟਰੀ ਲੈਂਡਸਕੇਪ ਵੀ ਤੇਜ਼ੀ ਨਾਲ ਬਦਲ ਸਕਦੇ ਹਨ।
ਅਨਿਸ਼ਚਿਤਤਾ ਨੂੰ ਨੈਵੀਗੇਟ ਕਰਨ ਤੇ ਜੋਖਮ ਦੇ ਮੱਦੇਨਜ਼ਰ ਸੂਚਿਤ ਫੈਸਲੇ ਲੈਣ ਦੀ ਯੋਗਤਾ ਇੱਕ ਨਿਰੰਤਰ ਚੁਣੌਤੀ ਹੈ। ਅੱਜ ਸਰਕਾਰ ਵੀ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ ਪ੍ਰਣਾਲੀ ਵੀ ਬਣਾ ਰਹੀ ਹੈ। ਹਰਨੇਕ ਹਰਨੇਕ ਸਿੰਘ ਸੋਂਦ (ਕੰਪਨੀ ਸੰਸਥਾਪਕ) ਨੇ ਵਿਦਿਆਰਥੀਆਂ ਨੂੰ ਉੱਦਮਤਾ ਨੂੰ ਸਮਝਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਧਾਰਨਾਵਾਂ ਤੇ ਕਾਰੋਬਾਰ ਦੀ ਸਿਰਜਨਾ ਤੇ ਵਿਕਾਸ ‘ਚ ਸ਼ਾਮਲ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਇਆ। ਕਾਲਜ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਨੇ ਮਾਹਿਰਾਂ ਦਾ ਧੰਨਵਾਦ ਕੀਤਾ ਤੇ ਉਨਾਂ੍ਹ ਨੂੰ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਉਪ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਸੰਜੀਵ ਕੁਮਾਰ ਸਾਹਨੇਵਾਲੀਆ ਤੇ ਹੋਰਾਂ ਮੈਬਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।


