-ਪ੍ਰਕਾਸ਼ ਪੁਰਬ ‘ਤੇ ਚਾਰ ਚੁਫੇਰੇ ਗੂੰਜੀ ਨਾਨਕ ਮਹਿਮਾ

-ਗੁਰਦੁਆਰਾ ਨਾਨਕਸਰ ਵਿਖੇ ਆਤਿਸ਼ਬਾਜ਼ੀ ਨਾਲ ਗੂੰਜਿਆ ਆਕਾਸ਼

000000000000

ਸੰਜੀਵ ਗੁਪਤਾ, ਜਗਰਾਓਂ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੋਮਵਾਰ ਨੂੰ ਇਲਾਕੇ ਭਰ ਵਿਚ ਚਾਰ ਚੁਫੇਰੇ ਨਾਨਕ ਮਹਿਮਾ ਗੂੰਜੀ। ਇਲਾਕੇ ਦੇ ਸਾਰੇ ਗੁਰਦੁਆਰਿਆਂ ਵਿਚ ਪ੍ਰਕਾਸ਼ ਪੁਰਬ ‘ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿਨਾਂ੍ਹ ਵਿਚ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੁੰਦਿਆਂ ਗੁਰੂ ਘਰ ਹਾਜ਼ਰੀਆਂ ਭਰੀਆਂ। ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬੀਤੀ ਰਾਤ ਹੀ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੋਈਆਂ। ਹਰ ਸਾਲ ਦੀ ਤਰਾਂ੍ਹ ਰਾਤ 12:21 ‘ਤੇ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਸਮੇਤ ਸੰਤਾਂ, ਮਹਾਪੁਰਸ਼ਾਂ ਨਾਲ ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ।

ਇਸ ਦੇ ਨਾਲ ਹੀ ਜੈਕਾਰਿਆਂ ਦੀ ਗੂੰਜ ਵਿਚ ਆਤਿਸ਼ਬਾਜੀ ਦੀ ਜਗਮਗਾਹਟ ਨਾਲ ਦਿਨ ਵਰਗਾ ਨਜ਼ਾਰਾ ਨਜ਼ਰ ਆਇਆ। ਇਸੇ ਤਰਾਂ੍ਹ ਗੁਰਦੁਆਰਾ ਸਿੰਘ ਸਭਾ ਵਿਖੇ ਤਿੰਨ ਰੋਜਾ ਧਾਰਮਿਕ ਸਮਾਗਮਾਂ ਦੇ ਅੱਜ ਆਖਰੀ ਦਿਨ ਪ੍ਰਕਾਸ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਿਆ। ਜਿਸ ਵਿਚ ਭਾਈ ਜਗਵਿੰਦਰ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਹਠੂਰ ਵਾਲਿਆਂ ਦੇ ਜਥਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਵੱਲੋਂ ਗੁਰੂ ਨਾਨਕ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਗੁਰੂ ਲੜ ਲਾਇਆ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਦਿਆਂ ਲੋਕਾਈ ਨੂੰ ਵਹਿਮਾਂ, ਭਰਮਾਂ, ਭੇਦ ਭਾਵ, ਊਚ ਨੀਚ ਤੇ ਜਾਤ ਪਾਤ ਦੇ ਚਕਰ ਵਿਚੋਂ ਕੱਿਢਆ। ਉਨਾਂ੍ਹ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਭਾਈਚਾਰਕ ਸਾਂਝ ਦੀ ਮਹੱਤਤਾ ਨਾਲ ਜੋੜਿਆ। ਇਸ ਮੌਕੇ ਭਾਈ ਗਰੇਵਾਲ ਨੇ ਖੁਦ ਲੰਗਰ ਛਕਾਉਣ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਸਾਬਕਾ ਵਿਧਾਇਕ ਐਸਆਰ ਕਲੇਰ, ਗੁਰਸ਼ਰਨ ਸਿੰਘ ਮਿਗਲਾਨੀ, ਇਸ਼ਟਪ੍ਰਰੀਤ ਸਿੰਘ, ਰਜਿੰਦਰ ਸਿੰਘ ਮਿਗਲਾਨੀ, ਗੁਰਸ਼ਰਨ ਸਿੰਘ ਮਿਗਲਾਨੀ, ਚਰਨਜੀਤ ਸਿੰਘ ਚੀਨੂ, ਜਗਜੀਤ ਸਿੰਘ ਸੋਨੀ ਆਦਿ ਹਾਜ਼ਰ ਸਨ।