ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਮੁੁਹੱਲਾ ਤਲਾਬ ਵਾਲਾ ਵਿਖੇ ਸਥਿਤ ਹਜ਼ਾਮਾ ਮਸਜਿਦ ਦੀ ਉਸਾਰੀ ਸਬੰਧੀ ਇੱਕ ਸਮਾਗਮ ਮਸਜਿਦ ਪ੍ਰਧਾਨ ਮੁੁਹੰਮਦ ਯਾਸੀਨ ਤੇ ਕੌਸ਼ਲਰ ਮੁੁਹੰਮਦ ਇਮਰਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ੋ੍ਮਣੀ ਅਕਾਲੀ ਦਲ (ਬ) ਦੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ, ਨਗਰ ਕੌਂਸਲ ਪ੍ਰਧਾਨ ਸੁੁਦਰਸ਼ਨ ਜੋਸ਼ੀ (ਕਾਂਗਰਸ) ਤੇ ਬਲਾਕ ਪ੍ਰਧਾਨ ਆਪ ਹਾਜੀ ਮਨਸ਼ਾ ਖਾਨ ਨੇ ਸ਼ਿਰਕਤ ਕੀਤੀ। ਇਸ ਸਮੇਂ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਿਕਰਮਜੀਤ ਸਿੰਘ ਖਾਲਸਾ ਤੇ ਪ੍ਰਧਾਨ ਸੁੁਦਰਸ਼ਨ ਜੋਸ਼ੀ ਨੇ ਨਵੀਂ ਉਸਾਰੀ ਗਈ ਮਸਜਿਦ ਦੀਆਂ ਮੁੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਪੰਜਾਬ ਦੀ ਧਰਤੀ ਗੁੁਰੂਆਂ ਪੀਰਾਂ ਦੀ ਧਰਤੀ ਹੈ, ਇਸ ਕਰਕੇ ਹੀ ਇੱਥੇ ਸਭ ਧਰਮਾਂ ਦੇ ਲੋਕ ਵਸਦੇ ਹਨ ਅਤੇ ਸਾਰੇ ਧਰਮ ਲੋਕਾਂ ਨੂੰ ਜੋੜਨ ਦਾ ਸੁੁਨੇਹਾ ਦਿੰਦੇ ਹਨ, ਧਰਮੀ ਬੰਦਾ ਉਹੀ ਹੁੰਦਾ ਹੈ, ਜੋ ਆਪਣੇ ਧਰਮ ਦੇ ਨਾਲ- ਨਾਲ ਦੂਸਰੇ ਧਰਮਾਂ ਦੇ ਲੋਕਾਂ ਦਾ ਵੀ ਸਤਿਕਾਰ ਕਰਦਾ ਹੈ।
ਇਸ ਲਈ ਸਾਨੂੰ ਸਭ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਾਜੀ ਮਨਸਾ ਖਾਨ ਤੇ ਮੁੁਹੰਮਦ ਇਮਰਾਨ ਨੇ ਦੱਸਿਆ ਕਿ ਇਹ ਮਸਜਿਦ ਬਹੁੁਤ ਜ਼ਿਆਦਾ ਪੁੁਰਾਣੀ ਸੀ, ਜਿਸ ਨੂੰ ਹੁੁਣ ਨਵੀਂ ਉਸਾਰੀ ਅਧੀਨ ਲਿਆ ਕੇ ਵਧੀਆ ਬਣਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ‘ਚ ਮੁੁਸਲਿਮ ਭਾਈਚਾਰੇ ਲਈ ਇਕ ਤੋਹਫਾ ਹੋਵੇਗਾ। ਉਨਾਂ੍ਹ ਇਸ ਮਸਜਿਦ ਵਿੱਚ ਹਰ ਤਰਾਂ੍ਹ ਦਾ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਂਸਲਰ ਕਮਲਜੀਤ ਵਰਮਾ, ਪ੍ਰਧਾਨ ਏਬੰਤ ਜੈਨ, ਪ੍ਰਧਾਨ ਮੁੁਲਖ ਰਾਜ, ਸੁੁਖਵੀਰ ਸਿੰਘ ਰਾਏ, ਕੌਸ਼ਲਰ ਰਜਿੰਦਰ ਸਿੰਘ ਰਾਜੂ, ਜੋਗਿੰਦਰਪਾਲ ਮੱਕੜ, ਸੁੁਰਜੀਤ ਸਿੰਘ, ਗਿਆਨੀ ਜਸਮੇਲ ਸਿੰਘ, ਸਾਬਕਾ ਕੌਂਸਲਰ ਸੁੁਰਿੰਦਰ ਸਿੰਘ ਪੱਪੀ ਸਪਰਾ, ਸੁੁਮਨਦੀਪ ਸਿੰਘ ਦੀਪਾ, ਮਾਸਟਰ ਰਾਜਨ ਸਿੰਘ, ਧਰਮਪਾਲ ਕਾਕਾ ਠੇਕੇਦਾਰ, ਮੁੁਹੰਮਦ ਇਲਿਆਸ ਅਬਦਾਲੀ, ਬਾਬੂ ਪਹਿਲਵਾਨ, ਮਾਸਟਰ ਇਕਬਾਲ, ਪੱਪੂ ਪਹਿਲਵਾਨ, ਹਾਜੀ ਲਾਲੀ, ਮੁੁਹੰਮਦ ਜਮੀਲ, ਮੁੁਹੰਮਦ ਅਖਤਰ, ਹਾਜੀ ਸਾਬਰ, ਮੁੁਹੰਮਦ ਮਘੂਣਾ ਆਦਿ ਹਾਜ਼ਰ ਸਨ।


