ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਖੇੜੀ ਝਮੇੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੇ੍ਰਰਨਾ ਪੀਠ ਦੇ ਚੇਅਰਮੈਨ ਵਰਿੰਦਰ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਇੰਚਾਰਜ ਕਵਿਤਾ ਟਾਕ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲ਼ੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਆਰਤੀ ਤੇ ਗੁੁਰਦਾਸ ਖੇੜੀ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਵੱਲੋਂ ਪੰਜਾਬ ਦੀ ਮਿੱਟੀ, ਇਤਿਹਾਸ, ਲੋਕ ਖੇਡਾਂ ਅਤੇ ਵਾਤਾਵਰਨ ਨਾਲ ਸਬੰਧਤ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ।
ਨਾਟਕ ਦੌੜ ਤੇ ਨੁੱਕੜ ਨਾਟਕ ‘ਇੰਟਰਨੈੱਟ’ ਦੀ ਪੇਸ਼ਕਾਰੀ ਵਧੀਆ ਰਹੀ। ਵਿਦਿਆਰਥੀਆਂ ਦੀਆਂ ਪ੍ਰਰਾਪਤੀਆਂ ਬਾਰੇ ਬੋਲਦਿਆਂ ਪਿੰ੍ਸੀਪਲ ਕਰਨਲ ਅਮਰਜੀਤ ਸਿੰਘ ਨੇ ਕਿਹਾ ਕਿ ਖੇੜੀ ਝਮੇੜੀ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਕਮਾਲ ਦੀ ਹੈ। ਚੇਅਰਮੈਨ ਵਰਿੰਦਰ ਮਿੱਤਲ ਨੇ ਵਿਦਿਆਰਥੀਆਂ ਨੂੰ ਭਵਿੱਖ ਦੇ ਚਾਨਣ ਮੁੁਨਾਰੇ ਦੱਸਦਿਆਂ ਨੈਤਿਕ ਸਿੱਖਿਆ ਬਾਰੇ ਵਿਚਾਰ ਪੇਸ਼ ਕੀਤੇ। ਸੁੁਦਾਗਰ ਅਲੀ ਪੀਸੀਆਰ ਇੰਚਾਰਜ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਨਾਲ਼ ਜੋੜਦੀਆਂ ਕਵਿਤਾਵਾਂ ਸੁੁਣਾ ਕੇ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨੈਸ਼ਨਲ ਐਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਬਾਖੂਬੀ ਨਿਭਾਈ।
ਇਸ ਮੌਕੇ ਕਨਰਲ ਅਮਰਜੀਤ ਸਿੰਘ, ਡਾ. ਵਿਜੈ ਅਸਧੀਰ, ਸਰਪੰਚ ਰਾਜਿੰਦਰ ਖੇੜੀ, ਸਤਿਆਪਾਲ ਵਾਸਨ, ਵੰਦਨਾ, ਅਮਨਦੀਪ ਕੌਰ, ਲੇਖਕ ਗੁੁਰਦੀਪ ਮੰਡਾਹਰ, ਚੇਅਰਮੈਨ ਸੁੁਰਿੰਦਰ ਕੌਰ, ਪਿੰ੍ਸੀਪਲ ਦਲਜੀਤ ਕੌਰ, ਪ੍ਰਰੀਤ ਕਮਲ ਖੇੜੀ, ਭਰਪੂਰ ਸਿੰਘ ਪੰਚ, ਸੋਮਨਾਥ ਸਿੰਘ ਖੇੜੀ, ਸਕੂਲ ਅਧਿਆਪਕ ਗੁੁਰਦਰਸ਼ਨ ਸਿੰਘ, ਸਰਿਤਾ, ਕੁੁਲਵਿੰਦਰ ਹੌਰ, ਗੀਤਿਕਾ ਸਿੰਗਲਾ, ਮਨਦੀਪ ਕੌਰ, ਬਰਿੰਦਰ ਕੌਰ, ਰੁੁਪਾਲੀ, ਮਨਪ੍ਰਰੀਤ ਕੌਰ, ਸੁੁਪ੍ਰਰੀਤ ਸ਼ਰਮਾ, ਆਰਤੀ ਆਦਿ ਹਾਜ਼ਰ ਸਨ।


