ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ ਡਵੀਜ਼ਨ ਦੇ ਕੁਪਵਾੜਾ ’ਚ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਇਕ ਮਹਿਲਾ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਚਾਰ ਹਥਗੋਲ਼ੇ, ਇਕ ਪਿਸਤੌਲ ਤੇ ਇਕ ਹੋਰ ਸਾਮਾਨ ਬਰਾਮਦ ਕੀਤਾ। ਫੜੀ ਗਈ ਮਹਿਲਾ ਮੂਲ ਰੂਪ ’ਚ ਪੰਜਾਬ ਦੇ ਮਾਨਸਾ ਦੀ ਰਹਿਣ ਵਾਲੀ ਹੈ। ਉਸ ਨੇ ਕੁਝ ਸਾਲ ਪਹਿਲਾਂ ਹੀ ਇਸਲਾਮ ਕਬੂਲ ਕੀਤਾ ਹੈ। ਫਿਲਹਾਲ ਦੋਵਾਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਇਕ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਫ਼ੌਜ ਦੇ ਜਵਾਨਾਂ ਨਾਲ ਗੁਸ਼ੀ ਪੁਲ ਨੇੜੇ ਨਾਕਾ ਲਗਾਇਆ ਸੀ। ਨਾਕਾ ਪਾਰਟੀ ਨੇ ਉੱਥੋਂ ਲੰਘ ਰਿਹਾ ਇਕ ਯਾਤਰੀ ਵਾਹਨ ਰੋਕਿਆ। ਇਸ ’ਚ ਚਾਲਕ ਤੋਂ ਇਲਾਵਾ ਇਕ ਮਹਿਲਾ ਸਵਾਰ ਸੀ। ਨਾਕਾ ਪਾਰਟੀ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਤੇ ਉਹ ਕਿਸੇ ਵੀ ਗੱਲ ਦਾ ਸਹੀ ਜਵਾਬ ਨਾ ਦੇ ਸਕੇ। ਇਸ ’ਤੇ ਪੁਲਿਸ ਨੇ ਉਨ੍ਹਾਂ ਦੀ ਸਾਮਾਨ ਦੀ ਤਲਾਸ਼ੀ ਲਈ। ਸਾਮਾਨ ’ਚੋਂ ਚਾਰ ਹਥਗੋਲ਼ੇ, ਇਕ ਪਿਸਤੌਲ ਤੇ ਹੋਰ ਸਾਜੋ ਸਾਮਾਨ ਬਰਾਮਦ ਕੀਤਾ। ਦੋਵਾਂ ਨੂੰ ਗਿ੍ਰਫ਼ਤਾਰ ਕਰਕੇ ਕੁਪਵਾੜਾ ਥਾਣੇ ਲਿਜਾਇਆ ਗਿਆ। ਵਾਹਨ ਚਾਲਕ ਦੀ ਪਛਾਣ ਸ੍ਰੀਨਗਰ ਦੇ ਛੰਨੀਪੋਰਾ ਵਾਸੀ ਨਜੀਰ ਅਹਿਮਦ ਡਾਰ ਦੇ ਰੂਪ ’ਚ ਹੋਈ ਹੈ। ਉਸ ਨਾਲ ਫੜੀ ਗਈ ਮਹਿਲਾ ਦਾ ਨਾ ਸ਼ਮੀਮਾ ਪਤਨੀ ਬੂਟਾ ਸਿੰਘ ਦੇ ਰੂਪ ’ਚ ਹੋਈ ਹੈ। ਉਹ ਪੰਜਾਬ ਦੇ ਮਾਨਸਾ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਹੀ ਉਹ ਛੰਨਪੋਰਾ ਇਲਾਕੇ ’ਚ ਰਹਿ ਰਹੀ ਹੈ। ਉਸ ਨੇ ਪਤੀ ਬੂਟਾ ਸਿੰਘ ਦੇ ਦੇਹਾਂਤ ਤੋਂ ਬਾਅਦ 2016 ’ਚ ਇਸਲਾਮ ਕਬੂਲ ਕਰ ਲਿਆ।


