ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਭਿ੍ਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਨਵੀਂ ਬਣੀ ਇਮਾਰਤ ਦੇ ਅਹਾਤੇ ‘ਚ ਪਿੰਡ ਕੋਟਲਾ ਸਮਸ਼ਪੁਰ ਦੇ ਜੰਮਪਲ ਸਮਰਾਲਾ ਇਲਾਕੇ ਦੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਜੀਤ ਸਿੰਘ ‘ਬਾਗੀ’ ਦਾ ਬੁੱਤ ਸਥਾਪਤ ਕੀਤਾ ਗਿਆ। ਕਮਾਂਡੈਂਟ ਰਸ਼ਪਾਲ ਸਿੰਘ ਤੇ ਦਵਿੰਦਰ ਸਿੰਘ ਜਟਾਣਾ ਦੀ ਅਗਵਾਈ ਹੇਠ ਕਰਵਾਏ ਸਮਾਗਮ ‘ਚ ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀਪੀਆਈ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਨੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਪਿੰ੍ਸੀਪਲ ਡਾ.ਪਰਮਿੰਦਰ ਸਿੰਘ ਬੈਨੀਪਾਲ ਨੇ ਕਾਮਰੇਡ ਜਗਜੀਤ ਸਿੰਘ ਬਾਗੀ ਦੀ ਜ਼ਿੰਦਗੀ ਤੇ ਉਨਾਂ੍ਹ ਦੁਆਰਾ ਕੀਤੀ ਘਾਲਣਾ ਸਬੰਧੀ ਦੱਸਿਆ। ਉਪਰੰਤ ਕਾਮਰੇਡ ਕੇਵਲ ਸਿੰਘ ਮੰਜਾਲੀਆਂ ਤਹਿਸੀਲ ਆਗੂ ਸੀਪੀਆਈ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੀ ਸਥਾਪਨਾ, ਕੀਤੇ ਕਾਰਜਾਂ, ਜਗਜੀਤ ਸਿੰਘ ਬਾਗੀ ਨਾਲ ਕੀਤੇ ਕੰਮਾਂ ਦਾ ਜ਼ਿਕਰ ਕੀਤਾ।
ਜਗਜੀਤ ਸਿੰਘ ਬਾਗੀ ਦੇ ਜਵਾਈ ਦਵਿੰਦਰ ਸਿੰਘ ਜਟਾਣਾ ਤੇ ਧੀ ਸੁਖਜੀਤ ਕੌਰ ਨੇ ਕਾਮਰੇਡ ਬਾਗੀ ਦੀ ਜ਼ਿੰਦਗੀ ਪੰਨੇ ਫਰੋਲਦਿਆਂ, ਫਰੰਟ ਵੱਲੋਂ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ। ਬਿਹਾਰੀ ਲਾਲ ਸੱਦੀ (ਰਿਟਾ. ਲੈਕ.) ਨੇ ਜਗਜੀਤ ਸਿੰਘ ਬਾਗੀ, ਸਵ. ਮਹਿਮਾ ਸਿੰਘ ਕੰਗ, ਸਰਪੰਚ ਸਵ: ਅਮਰੀਕ ਸਿੰਘ ਨਾਲ ਸਮਾਜ ਤੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ਾਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਕਾਮਰੇਡ ਭੁਪਿੰਦਰ ਸਾਂਬਰ ਕੁੱਲ ਹਿੰਦ ਕਿਸਾਨ ਸਭਾ ਆਗੂ, ਪੋ੍.ਰਜਿੰਦਰਪਾਲ ਸਿੰਘ ਅੌਲਖ, ਸਾਥੀ ਰਮੇਸ਼ ਰਤਨ ਏਟਕ ਆਗੂ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਕਾਮਰੇਡ ਭਜਨ ਸਿੰਘ ਆਗੂ ਸੀਪੀਆਈ(ਐੱਮ), ਲੈਕਚਾਰ ਵਿਜੇ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ, ਇੰਦਰਜੀਤ ਸਿੰਘ ਕੰਗ, ਸੁਰਜੀਤ ਵਿਸ਼ਦ, ਮਾਸਟਰ ਪੇ੍ਮ ਨਾਥ, ਸ਼ਵਿੰਦਰ ਸਿੰਘ, ਰਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਸੁਰਿੰਦਰ ਕੁਮਾਰ, ਕਾਮਰੇਡ ਦੇਸ ਰਾਜ, ਨਿਰਮਲ ਸਿੰਘ ਹਰਬੰਸਪੁਰਾ, ਮੰਗਤ ਰਾਏ ਪ੍ਰਭਾਕਰ, ਅਵਤਾਰ ਸਿੰਘ ਉਟਾਲਾਂ, ਪਿ੍ਰਥੀਪਾਲ ਸਿੰਘ ਭਗਵਾਨਪੁਰਾ, ਭਜਨ ਸਿੰਘ, ਡਾ. ਮਨਜੀਤ ਸਿੰਘ ਧਾਲੀਵਾਲ, ਪੇ੍ਮਵੀਰ ਸੱਦੀ ਸਰਪੰਚ ਉਟਾਲਾਂ, ਮੈਨੇਜਰ ਕਰਮਚੰਦ, ਜਗਦੀਸ਼ ਬੌਬੀ ਮਾਛੀਵਾੜਾ, ਤੇਜਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰਰੀਤ ਸਿੰਘ, ਕੈਪਟਨ ਮਹਿੰਦਰ ਸਿੰਘ, ਕਾਮਰੇਡ ਬੰਤ ਸਿੰਘ, ਪਿ੍ਰਥੀ ਸਿੰਘ, ਆਦਿ ਹਾਜ਼ਰ ਸਨ। ਪਿੰ੍ਸੀਪਲ ਡਾ.ਪਰਮਿੰਦਰ ਸਿੰਘ ਬੈਨੀਪਾਲ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।


