ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਇਹ ਕੈਂਪ ਸਿਹਤ ਵਿਭਾਗ ਪੰਜਾਬ ਤੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਤੇ ਉਨਾਂ੍ਹ ਦੀ ਸੁਪਤਨੀ ਬੀਬੀ ਰਮਨਜੀਤ ਕੌਰ ਗਿਆਸਪੁਰਾ ਵੱਲੋਂ ਆਪਣੀ ਕਰ ਕਮਲਾਂ ਨਾਲ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਕੈਂਪ ‘ਚ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਇਸ ਮੌਕੇ ਡਾ. ਹਰਵਿੰਦਰ ਸਿੰਘ ਐੱਸਐੱਮਓ ਪਾਇਲ, ਹਸਪਤਾਲ ਦੇ ਟਰੱਸਟੀ ਮਲਕੀਤ ਸਿੰਘ ਪਨੇਸਰ, ਪਿੰ੍ਸੀਪਲ ਡਾ.ਗੁਰਨਾਮ ਕੌਰ ਚੰਡੀਗੜ੍ਹ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਹਸਪਤਾਲ ਦੇ ਚੀਫ ਓਪਰੇਟਿੰਗ ਅਫ਼ਸਰ, ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ.ਹਰਪ੍ਰਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੱਡੇ ਹਸਪਤਾਲਾਂ ਵਰਗੀਆਂ ਸਹੂਲਤਾਂ ਪੇਂਡੂ ਇਲਾਕੇ ‘ਚ ਬਹੁਤ ਹੀ ਘੱਟ ਖਰਚੇ ‘ਤੇ ਪ੍ਰਦਾਨ ਕਰਨਾ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਉੱਚੀ ਸੋਚ ਹੈ। ਇਸ ਮੌਕੇ ਮਨਜੀਤ ਸਿੰਘ ਡੀਸੀ ਪੀਏ, ਨਿੱਕਾ ਗਿਆਸਪੁਰਾ, ਪ੍ਰਧਾਨ ਹਰਮੋਹਿਦਰ ਸਿੰਘ ਘਲੋਟੀ, ਡਾ.ਚਰਨਜੀਤ ਸਿੰਘ, ਡਾ.ਅਮਨਦੀਪ ਕੌਰ, ਪ੍ਰਗਟ ਸਿੰਘ ਸਿਆੜ, ਗੁਰਪ੍ਰਰੀਤ ਸਿੰਘ ਘਣਗਸ, ਪੰਚ ਗੁਰਿੰਦਰ ਸਿੰਘ ਘੁਡਾਣੀ ਆਦਿ ਹਾਜ਼ਰ ਸਨ।