ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੀ ਨਾਨਕ ਨਗਰੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਜੋ ਇਲਾਕੇ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਨੂੰ ਸਮਾਪਤ ਹੋਇਆ। ਸ੍ਰੀ ਗੁੁਰੂ ਗੰ੍ਥ ਸਾਹਿਬ ਜੀ ਦੀ ਛੱਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜੇ ਨਗਰ ਕੀਰਤਨ ਦਾ ਇਲਾਕੇ ਦੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਬੈਂਡ ਬਾਜਿਆਂ ਦੀਆਂ ਮਨਮੋਹਕ ਧੁੁਨਾਂ ਤੇ ਸ਼ਬਦਾਂ ਦੀਆਂ ਛਹਿਬਰਾਂ ਨੇ ਿਫ਼ਜ਼ਾ ਨੂੰ ਧਾਰਮਿਕ ਰੰਗਤ ਵਿਚ ਰੰਗ ਦਿੱਤਾ।
ਇਸ ਮੌਕੇ ਗੁੁਰਦੁੁਆਰਾ ਸਾਹਿਬ ਦੇ ਮੁੁੱਖ ਸੇਵਾਦਾਰ ਨੇ ਆਖਿਆ ਕਿ ਮਨੁੱਖਤਾ ਦੇ ਰਹਿਬਰ ਲੋਕਾਈ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦੇਣ ਵਾਲੇ ਗੁੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ‘ਤੇ ਹਾਜ਼ਰੀ ਭਰ ਰਹੀਆਂ ਸੰਗਤ ਭਾਗਾਂ ਵਾਲੀਆਂ ਹਨ। ਨਗਰ ਕੀਰਤਨ ਦਾ ਥਾਂ-ਥਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾ ਅਤੇ ਸਹਿਯੋਗ ਕਰਨ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਗੋਰਾ ਸਿੰਘ, ਖਜ਼ਾਨਚੀ ਡਾ. ਸਤਿੰਦਰ ਸਿੰਘ, ਜਗਤਾਰ ਸਿੰਘ, ਪ੍ਰਧਾਨ ਸਤਵੰਤ ਸਿੰਘ ਨੋਨੀ, ਚਰਨਜੀਤ ਸਿੰਘ, ਕੁੁਲਵੰਤ ਸਿੰਘ ਲੋਹਟ, ਮਲਕੀਤ ਸਿੰਘ ਲੋਹਟ, ਹੈਪੀ ਲੋਹਟ, ਜਗਰੂਪ ਸਿੰਘ ਲੋਹਟ, ਹਰਪਾਲ ਸਿੰਘ, ਮਨੋਹਰ ਸਿੰਘ, ਗੁੁਰਪਰੀਤ ਸਿੰਘ, ਸਤਪਾਲ ਸਿੰਘ, ਕੁੁਲਦੀਪ ਸਿੰਘ ਰਾਜੂ, ਕੁੁਲਵੰਤ ਸਿੰਘ, ਧੰਨਾ ਸਿੰਘ, ਮਲਕੀਤ ਸਿੰਘ, ਸਾਹਿਬ ਜੋਤ ਸਿੰਘ, ਕਰਮਜੀਤ ਸਿੰਘ ਸੰਧੂ, ਸਤਵੰਤ ਸਿੰਘ ਸੋਨੀ ਆਦਿ ਹਾਜ਼ਰ ਸਨ।


