ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਯੂਨਾਈਟਿਡ ਟਰੇਡ ਯੂਨੀਅਨ ਦੇ ਵਰਕਰਾਂ ਵੱਲੋਂ ਜਗਾੜੁ ਰੇਹੜੀਆਂ ਬੰਦ ਕਰਨ ਸਬੰਧੀ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਪਰਮਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਪਰੰਤ ਯੂਨਾਈਟਿਡ ਟਰੇਡ ਯੂਨੀਅਨ ਦੇ ਵਰਕਰਾਂ ਨੇ ਕਿਹਾ ਜਗਾੜੁ ਰੇਹੜੀਆਂ ਬੰਦ ਕਰਨ ਦੇ ਨਾਲ-ਨਾਲ ਜੋ ਵੀ ਵਰਕਸ਼ਾਪਾਂ ਇਸ ਨੂੰ ਤਿਆਰ ਕਰਦੀਆਂ ਹਨ, ਉਨ੍ਹਾਂ ‘ਤੇ ਵੀ ਕਾਰਵਾਈ ਹੋਵੇ।

ਉਨ੍ਹਾਂ ਕਿਹਾ ਉਹ ਲੱਖਾਂ ਰੁਪਏ ਲਗਾ ਕੇ ਤੇ ਟੈਕਸ ਭਰਕੇ ਟੈਂਪੂ ਤੇ ਹੋਰ ਸਾਧਨ ਖਰੀਦਦੇ ਹਨ ਤੇ ਇਹ ਜਗਾੜੂ ਰੇਹੜੀਆਂ ਵਾਲੇ ਬਿਨਾਂ ਕਿਸੇ ਟੈਕਸ ਤੋਂ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੇ ਹਨ। ਇਸ ਮੌਕੇ ਹਰਜਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਖੰਨਾ, ਅਵਤਾਰ ਸਿੰਘ, ਲਵਪ੍ਰਰੀਤ ਸਿੰਘ, ਅੰਮਿ੍ਤਪਾਲ ਸਿੰਘ, ਦਵਿੰਦਰ ਸਿੰਘ ਬੱਗਾ ਜਰਗ, ਗਿਆਨ ਸਿੰਘ ਆਦਿ ਹਾਜ਼ਰ ਸਨ।