ਸਾਹਿਬਪੁਰ ਕਮਾਲ (ਬੇਗੂਸਰਾਏ) : ਬਿਹਾਰ ’ਚ ਬੇਗੂਸਰਾਏ ਜ਼ਿਲ੍ਹੇ ’ਚ ਸ਼ਨਿਚਰਵਾਰ ਰਾਤ ਪੇਕਿਓਂ ਦੇਰ ਨਾਲ ਪਰਤਣ ’ਤੇ ਪਤੀ ਨੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪਤਨੀ ਆਪਣੇ ਬਿਮਾਰ ਪਿਤਾ ਨੂੰ ਦੇਖਣ ਪੇਕੇ ਗਈ ਸੀ। ਉਹ ਉੱਥੇ ਤਿੰਨ ਦਿਨ ਰਹਿਣ ਪਿੱਛੋਂ ਸ਼ਨਿਚਰਵਾਰ ਸਹੁਰੇ ਪਰਤੀ ਸੀ। ਪਤੀ ਨੂੰ ਪਤਨੀ ਦੇ ਚਰਿੱਤਰ ’ਤੇ ਵੀ ਸ਼ੱਕ ਸੀ। ਸਹੁਰਾ ਘਰ ਪੁੱਜਣ ’ਤੇ ਪਤੀ ਨੇ ਪਤਨੀ ਨੂੰ ਪੇਕਿਓਂ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ। ਇਸ ਪਿੱਛੋਂ ਦੋਵਾਂ ਵਿਚਾਲੇ ਬਹਿਸ ਹੋ ਗਈ। ਗੁੱਸੇ ’ਚ ਪਤੀ ਨੇ ਪਿਸਤੌਲ ਕੱਢ ਲਈ ਤੇ ਪਤਨੀ ਦੇ ਸਿਰ ’ਚ ਗੋਲ਼ੀ ਮਾਰ ਦਿੱਤੀ। ਘਟਨਾ ਤੋਂ ਬਾਅਦ ਉਹ ਭੱਜ ਗਿਆ। ਮਿ੍ਰਤਕਾ ਦਾ ਨਾਂ ਸਾਲੋ ਦੇਵੀ ਸੀ। ਮੁਲਜ਼ਮ ਪਤੀ ਦਾ ਨਾਂ ਨੰਦ ਕਿਸ਼ਰੋ ਰਾਏ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


