ਸੰਜੀਵ ਗੁਪਤਾ, ਜਗਰਾਓਂ : ਬਲੌਜ਼ਮਜ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਅਧਿਆਪਕਾਂ ਨੂੰ ਅੱਜ ਮੁਕਾਬਲੇ ਦੇ ਦੌਰ ‘ਚ ਵੀ ਬਿਨਾਂ ਕਿਸੇ ਦਬਾਅ ਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਗੁਰ ਦੱਸੇ।
ਕੈਂਪ ‘ਚ ਲੁਧਿਆਣਾ ਤੋਂ ਵਾਈਡਰ ਵਿੰਗਸ ਦੀ ਆਈ ਦੀ ਅਵਨੀ ਸ਼ਰਮਾ, ਬਿ੍ਜ ਭੂਸ਼ਣ ਸ਼ਰਮਾ ਤੇ ਰਿਤੂ ਜੋਸ਼ੀ ਨੇ ਪਹਿਲਾਂ ਸਾਰੇ ਅਧਿਆਪਕਾਂ ਦਾ ਚੈੱਕਅਪ ਕੀਤਾ, ਜਿਸ ‘ਚ ਉਨ੍ਹਾਂ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਟਿਪਸ ਦਿੱਤੀਆਂ ਆਪਣੇ ਰੋਜ਼ਾਨਾ ਜੀਵਨ ‘ਚ ਖਾਣ ਪੀਣ ਦੀਆਂ ਆਦਤਾਂ ਨੂੰ ਸਹੀ ਕਰਨ ਤੇ ਮੈਡੀਸਨ ਫਰੀ ਜਿੰਦਗੀ ਜਿਉਣ ਦੇ ਢੰਗ ਦੱਸੇ। ਸਰੀਰ ਨੂੰ ਸਹੀ ਪੋ੍ਟੀਨ ਕਾਰਬੋਹਾਈਡਰੇਟ ਆਦਿ ਲੈਣ ਦੀ ਮਿਕਦਾਰ ਵੀ ਦੱਸੀ।
ਇਸ ਮੌਕੇ ਸਕੂਲ ਦੇ ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਕਿਹਾ ਅੱਜ ਦਾ ਮਨੁੱਖ ਆਪਣੇ ਜੀਵਨ ‘ਚ ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜੇਕਰ ਅਸੀਂ ਆਪਣੀਆਂ ਨਿਤ ਦੀਆਂ ਇਨ੍ਹਾਂ ਆਦਤਾਂ ਨੂੰ ਸਹੀ ਕਰ ਲਈਏ ਤਾਂ ਇੱਕ ਲੰਮੀ ਜ਼ਿੰਦਗੀ ਜੀਵਾਂਗੇ। ਪ੍ਰਮਾਤਮਾ ਨੇ ਸਾਡੇ ਸਰੀਰ ‘ਚ ਬਿਮਾਰੀਆਂ ਨਾਲ ਲੜਨ ਦੀ ਪਹਿਲਾਂ ਤੋਂ ਹੀ ਬਹੁਤ ਸ਼ਕਤੀ ਦਿੱਤੀ ਹੋਈ ਹੈ ਪਰ ਅਸੀਂ ਆਪਣੀਆਂ ਗਲਤ ਆਦਤਾਂ ਕਾਰਨ ਆਪਣੇ ਜੀਵਨ ਨੂੰ ਨਰਕ ਬਣਾ ਰਹੇ ਹਾਂ ਇਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਕਿਹਾ ਸਿਹਤ ਹੈ ਤਾਂ ਜ਼ਿੰਦਗੀ ਹੈ।


