ਕੌਸ਼ਲ ਮੱਲ੍ਹਾ, ਹਠੂਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਡੱਲਾ ਦੇ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਪਿੰਡ ਡੱਲਾ ਤੋਂ ਚੰਡੀਗੜ੍ਹ ਲਈ ਕਿਸਾਨਾਂ ਤੇ ਮਜਦੂਰਾਂ ਦਾ ਕਾਫ਼ਲਾ ਰਵਾਨਾ ਹੋਇਆ।

ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਸੂਬਾ ਵਾਸੀਆਂ ਦੀ ਮੰਗ ਹੈ ਕਿ ਦਾਲਾਂ ਤੇ ਗੰਨੇ ‘ਤੇ ਐੱਮਐੱਸਪੀ ਲਾਗੂ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਇਹ ਕਾਫਲਾ 26, 27 ਤੇ 28 ਨਵੰਬਰ ਤਕ ਪੰਜਾਬ ਦੇ ਗਵਰਨਰ ਦੇ ਦਫ਼ਤਰ ਅੱਗੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰੇਗਾ।

ਇਸ ਦੌਰਾਨ ਪ੍ਰਧਾਨ ਧੀਰਾ ਸਿੰਘ ਨੇ ਰੋਸ ਧਰਨੇ ‘ਚ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਸਿੱਧੂ, ਸਾਬਕਾ ਸਰਪੰਚ ਬਹਾਦਰ ਸਿੰਘ, ਜਗਮੋਹਣ ਸਿੰਘ, ਬਲਦੇਵ ਸਿੰਘ ਰਾਏ, ਦਰਸਨ ਸਿੰਘ, ਗੁਰਚਰਨ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਬਿੱਲੂ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਬਚਨ ਸਿੰਘ, ਕਰਮਜੀਤ ਸਿੰਘ, ਕੰਮੀ ਡੱਲਾ, ਇਕਬਾਲ ਸਿੰਘ ਖਾਲਸਾ, ਪ੍ਰਧਾਨ ਜੋਰਾ ਸਿੰਘ, ਪ੍ਰਧਾਨ ਤੇਲੂ ਸਿੰਘ, ਗੁਰਚਰਨ ਸਿੰਘ ਚਰਨਾ, ਪਰਿਵਾਰ ਸਿੰਘ ਆਦਿ ਹਾਜ਼ਰ ਸਨ।