ਮਨੋਰੰਜਨ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਨੂੰ ਵਿਸ਼ਵ ਕੱਪ ਫਾਈਨਲ ਮੈਚ 2023 ਵਿਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਜਿੱਥੇ ਕਰੋੜਾਂ ਦੇਸ਼ ਵਾਸੀ ਦੁਖੀ ਸਨ, ਉੱਥੇ ਹੀ ਮਸ਼ਹੂਰ ਹਸਤੀਆਂ ‘ਚ ਵੀ ਨਿਰਾਸ਼ਾ ਹੈ। ਹਾਲਾਂਕਿ ਨਤੀਜਿਆਂ ਨੂੰ ਨਜ਼ਰ-ਅੰਦਾਜ਼ ਕਰਦਿਆਂ ਸਿਤਾਰਿਆਂ ਨੇ ਟੀਮ ਇੰਡੀਆ ਦਾ ਹੌਸਲਾ ਵਧਾਇਆ।
ਸ਼ਾਹਰੁਖ ਖ਼ਾਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ ਨੂੰ ਦੇਖਣ ਲਈ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੇ ਸਨ। ਇੱਥੋਂ ਵਾਪਸ ਆਉਣ ਤੋਂ ਬਾਅਦ ਕਿੰਗ ਖਾਨ ਨੇ ਟੀਮ ਇੰਡੀਆ ਲਈ ਇਕ ਪੋਸਟ ਕੀਤੀ। ਉਸ ਨੇ ਸਾਰੇ ਖਿਡਾਰੀਆਂ ਲਈ ਕੁਝ ਅਜਿਹਾ ਲਿਖਿਆ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਗਈ।
ਸ਼ਾਹਰੁਖ ਨੇ ਟੀਮ ਇੰਡੀਆ ਲਈ ਕਹੀ ਇਹ ਗੱਲ
ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਹਾਰ ਕਾਰਨ ਸਟੇਡੀਅਮ ‘ਚ ਮੌਜੂਦ ਹਰ ਭਾਰਤੀ ਦੇ ਚਿਹਰੇ ‘ਤੇ ਨਿਰਾਸ਼ਾ ਛਾ ਗਈ। ਸ਼ਾਹਰੁਖ ਖਾਨ ਨੇ ਪਤਨੀ ਗੌਰੀ ਤੇ ਬੱਚਿਆਂ ਆਰੀਅਨ ਅਤੇ ਸੁਹਾਨਾ ਨਾਲ ਮੈਚ ਦੇਖਿਆ। ਟੀਮ ਇੰਡੀਆ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਮਾਈਕ੍ਰੋ ਬਲਾਗਿੰਗ ਸਾਈਟ ‘ਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਲਿਖੀ। ਕਿੰਗ ਖਾਨ ਨੇ ‘ਮੈਨ ਇਨ ਬਲੂ’ ਦੀਆਂ ਕੋਸ਼ਿਸ਼ਾਂ ਅਤੇ ਮਿਹਨਤ ਦੀ ਤਾਰੀਫ ਕੀਤੀ।
‘ਕਦੇ ਹੁੰਦੇ ਹਨ ਚੰਗੇ ਦਿਨ ਤੇ ਕਦੇ ਹੁੰਦੇ ਹਨ ਮਾੜੇ ਦਿਨ’
ਸ਼ਾਹਰੁਖ ਨੇ ਲਿਖਿਆ, ‘ਟੀਮ ਇੰਡੀਆ ਨੇ ਜਿਸ ਤਰ੍ਹਾਂ ਪੂਰਾ ਟੂਰਨਾਮੈਂਟ ਖੇਡਿਆ, ਉਹ ਮਾਣ ਵਾਲੀ ਗੱਲ ਹੈ। ਉਸ ਨੇ ਬੜੀ ਸ਼ਿੱਦਤ ਨਾਲ ਖੇਡ ਖੇਡੀ। ਇਹ ਖੇਡ ਹੈ ਅਤੇ ਕਦੇ ਚੰਗੇ ਦਿਨ ਆਉਂਦੇ ਹਨ ਅਤੇ ਕਦੇ ਬੁਰੇ ਦਿਨ। ਬਦਕਿਸਮਤੀ ਨਾਲ ਅਜਿਹਾ ਅੱਜ ਹੋਇਆ ਪਰ ਸਾਨੂੰ ਕ੍ਰਿਕਟ ‘ਚ ਆਪਣੀ ਖੇਡ ਵਿਰਾਸਤ ‘ਤੇ ਮਾਣ ਮਹਿਸੂਸ ਕਰਵਾਉਣ ਲਈ ਟੀਮ ਇੰਡੀਆ ਦਾ ਧੰਨਵਾਦ। ਤੁਸੀਂ ਸਾਨੂੰ ਮਾਣ ਵਾਲੀ ਕੌਮ ਦਾ ਹਿੱਸਾ ਬਣਾਉਂਦੇ ਹੋ।
The way the Indian team has played this whole tournament is a matter of honour and they showed great spirit and tenacity. It’s a sport and there are always a bad day or two. Unfortunately it happened today….but thank u Team India for making us so proud of our sporting legacy in…
— Shah Rukh Khan (@iamsrk) November 19, 2023
ਇਨ੍ਹਾਂ ਸਿਤਾਰਿਆਂ ਨੇ ਵੀ ਕੀਤੀ ਤਾਰੀਫ਼
ਸ਼ਾਹਰੁਖ ਤੋਂ ਇਲਾਵਾ ਸੁਨੀਲ ਸ਼ੈੱਟੀ, ਅਜੇ ਦੇਵਗਨ, ਕਰੀਨਾ ਕਪੂਰ, ਰਿਤੇਸ਼ ਦੇਸ਼ਮੁਖ, ਵਿਵੇਕ ਓਬਰਾਏ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਟੀਮ ਇੰਡੀਆ ਦੀ ਸ਼ਾਨਦਾਰ ਖੇਡ ਰਣਨੀਤੀ ਦੀ ਤਾਰੀਫ ਕੀਤੀ। ਹਾਰ ਤੋਂ ਦੁਖੀ ਵਿਰਾਟ ਕੋਹਲੀ ਨੂੰ ਗਲੇ ਲਗਾ ਕੇ ਅਨੁਸ਼ਕਾ ਸ਼ਰਮਾ ਨੇ ਹਿੰਮਤ ਦਿੱਤੀ । ਜੋੜੇ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।


