ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿਚ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਹੀ ਭਾਰਤ ਦਾ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ।

ਅਹਿਮਦਾਬਾਦ ‘ਚ ਖੇਡੇ ਗਏ ਫਾਈਨਲ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ‘ਤੇ ਆਲਆਊਟ ਹੋ ਗਈ। ਜਵਾਬ ‘ਚ ਆਸਟ੍ਰੇਲੀਆਈ ਟੀਮ ਨੇ 43 ਓਵਰਾਂ ‘ਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ। ਭਾਰਤ ਦੀ ਹਾਰ ਤੋਂ ਬਾਅਦ ਸਾਰੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਜਿੱਥੇ ਕੁਝ ਪ੍ਰਸ਼ੰਸਕ ਭਾਰਤੀ ਖਿਡਾਰੀਆਂ ਨੂੰ ਕੋਸ ਰਹੇ ਹਨ, ਉੱਥੇ ਹੀ ਕੁਝ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਇਸ ਤਹਿਤ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਭਾਰਤੀ ਖਿਡਾਰੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਯੁਵਰਾਜ ਸਿੰਘ ਨੇ ਭਾਰਤੀ ਟੀਮ ਦਾ ਵਧਾਇਆ ਹੌਸਲਾ

ਦਰਅਸਲ ਯੁਵਰਾਜ ਸਿੰਘ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਟਵੀਟ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ ਕਿ ਵਿਸ਼ਵ ਕੱਪ 2023 ਦੀ ਮੁਹਿੰਮ ਦੌਰਾਨ ਤੁਹਾਨੂੰ ਇਸ ਸ਼ਾਨਦਾਰ ਸਫ਼ਰ ਲਈ ਵਧਾਈ। ਭਾਵੇਂ ਫਾਈਨਲ ਮੈਚ ਸਾਡੇ ਹੱਕ ਵਿਚ ਨਹੀਂ ਰਿਹਾ ਪਰ ਤੁਸੀਂ ਕਈ ਅਜਿਹੇ ਪਲ ਬਣਾਏ ਹਨ ਜੋ ਹਮੇਸ਼ਾ ਯਾਦ ਰੱਖੇ ਜਾਣਗੇ। ਤੁਸੀਂ ਇਕ ਟੀਮ ਦੇ ਰੂਪ ਵਿਚ ਜੋ ਕੁਝ ਵੀ ਹਾਸਿਲ ਕੀਤਾ ਹੈ, ਉਸ ਨਾਲ ਤੁਸੀਂ ਪੂਰੇ ਦੇਸ਼ ਨੂੰ ਨਾਲ ਲੈ ਕੇ ਆਏ। ਅੱਗੇ ਵਧੋ ਅਤੇ ਅਗਲੇ ਲਈ ਅੱਗੇ ਵਧੋ।

ਇਸ ਦੇ ਨਾਲ ਹੀ ਯੁਵਰਾਜ ਨੇ ਆਸਟ੍ਰੇਲੀਆਈ ਟੀਮ ਨੂੰ ਵਿਸ਼ਵ ਕੱਪ 2023 ਜਿੱਤਣ ‘ਤੇ ਵਧਾਈ ਦਿੱਤੀ। ਯੁਵੀ ਨੇ ਅੱਗੇ ਲਿਖਿਆ, ਸ਼ਾਬਾਸ਼ ਰੋਹਿਤ ਸ਼ਰਮਾ, ਜਿਸ ਤਰ੍ਹਾਂ ਤੁਸੀਂ ਸ਼ਾਨਦਾਰ ਕਪਤਾਨੀ ਕੀਤੀ ਅਤੇ ਇਤਿਹਾਸ ਰਚਿਆ। ਕਿੰਗ ਕੋਹਲੀ ਨੂੰ ਪਲੇਅਰ ਆਫ ਦਿ ਸੀਰੀਜ਼ ਜਿੱਤਣ ‘ਤੇ ਵਧਾਈ। ਤੁਸੀਂ ਇਸ ਦੇ ਲਾਇਕ ਹੋ।