ਜਾਸ, ਚਮੋਲੀ : ਬਦਰੀਨਾਥ ਧਾਮ ਦੇ ਕਿਵਾੜ ਕੱਲ੍ਹ ਦੁਪਹਿਰ ਬਾਅਦ 3.33 ਵਜੇ ਸਰਦਰੁੱਤ ਲਈ ਬੰਦ ਕਰ ਦਿੱਤੇ ਜਾਣਗੇ। ਇਸੇ ਦੇ ਨਾਲ ਇਸ ਸਾਲ ਦੀ ਚਾਰਧਾਮ ਯਾਤਰਾ ਵੀ ਸਮਾਪਤ ਹੋ ਜਾਵੇਗੀ। ਧਾਮ ਦੇ ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਤਹਿਤ ਚੱਲ ਰਹੀਆਂ ਪੰਜ ਪੂਜਾਵਾਂ ਦੇ ਕ੍ਰਮ ’ਚ ਚੌਥੇ ਦਿਨ ਮੁੱਖ ਪੁਜਾਰੀ ਰਾਵਲ ਈਸ਼ਵਰ ਪ੍ਰਸਾਦ ਨੰਬੂਦਰੀ ਨੇ ਇਸਤਰੀ ਭੇਸ ਧਾਰਨ ਕਰ ਕੇ ਮਾਤਾ ਲਕਸ਼ਮੀ ਨੂੰ ਭਗਵਾਨ ਬਦਰੀ ਵਿਸ਼ਾਲ ਨਾਲ ਗਰਭਗ੍ਰਹਿ ’ਚ ਵਿਰਾਜਮਾਨ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮਾਤਾ ਲਕਸ਼ਮੀ ਦੀ ਪੂਜਾ ਕਰ ਕੇ ਉਨ੍ਹਾਂ ਨੂੰ ਕੜਾਹੀ ਭੋਗ ਭੇਟ ਕੀਤਾ। ਉੱਥੇ, ਦੋ ਪੜਾਵਾਂ ’ਤੇ ਰਾਤ ਦੇ ਪਰਵਾਸ ਤੋਂ ਬਾਅਦ ਸ਼ੁੱਕਰਵਾਰ ਨੂੰ ਬਾਬਾ ਕੇਦਾਰ ਆਪਣੇ ਸਰਦਰੁੱਤ ਗੱਦੀਸਥਾਨ ਓਂਕਾਰੇਸ਼ਵਰ ਮੰਦਰ ਊਖੀਮਠ ’ਚ ਵਿਰਾਜਮਾਨ ਹੋ ਗਏ।