ਸੁਖਦੇਵ ਗਰਗ, ਜਗਰਾਓਂ : ਅਨੂਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਚਿਲਡਰਨ ਡੇਅ’ ਨੂੰ ਮੁੱਖ ਰੱਖਦਿਆਂ ਸਪੋਰਟਸ ਮੀਟ ਕਰਵਾਈ।
ਪ੍ਰਰੀ-ਨਰਸਰੀ ਤੋਂ ਪੰਜਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਵੱਧ ਚੜ੍ਹ ਕੇ ਭਾਗ ਲਿਆ। ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਤੇ ਚੇਅਰਮੈਨ ਅਰਿਹੰਤ ਜੈਨ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਭਵਿੱਖ ‘ਚ ਵੀ ਅਜਿਹੇ ਮੁਕਾਬਲੇ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਇਹ ਖੇਡ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ‘ਚ ਵਾਧਾ ਕਰਨਾ ਤੇ ਖੇਡ ਪ੍ਰਤਿਭਾ ਨੂੰ ਨਿਖਾਰਨਾ ਸੀ।
ਪ੍ਰਰੀ ਪ੍ਰਰਾਇਮਰੀ ਤੇ ਪ੍ਰਰਾਇਮਰੀ ਵਿੰਗ ਦੇ ਬੱਚਿਆਂ ਨੇ ਫਰੋਗ ਰੇਸ, ਥੋ੍ ਦ ਬਾਲ, 50 ਮੀਟਰ ਰੇਸ, ਬੋਤਲ ਵਿਦ ਬਾਲ, ਸ਼ੂਟਿੰਗ, ਬੈਲੇਂਸ ਦ ਬਾਲ, 100 ਮੀਟਰ ਰੇਸ, ਪਿਕ ਐਂਡ ਪੁੱਟ ਦ ਬਾਲ ਇਨ ਬਿਨ ਤੇ ਲੈਮਨ ਸਪੂਨ ਰੇਸ ਆਦਿ ਖੇਡ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਅਮਰਜੀਤ ਕੌਰ, ਪਿੰ੍ਸੀਪਲ ਗੋਲਡੀ ਜੈਨ ਤੇ ਅਧਿਆਪਕ ਹਾਜ਼ਰ ਸਨ।


