ਪੱਤਰ ਪ੍ਰਰੇਰਕ, ਖੰਨਾ : ਨੈਸ਼ਨਲ ਹਾਈਵੇਅ ‘ਤੇ ਗੁਰੂ ਅਮਰਦਾਸ ਮਾਰਕੀਟ ਸਾਹਮਣੇ ਸੜਕ ‘ਤੇ ਖੜ੍ਹੇ ਤਿੰਨ ਲੋਕ ਤੇਜ਼ ਰਫਤਾਰ ਕੈਂਟਰ ਦੀ ਲਪੇਟ ‘ਚ ਆ ਗਏ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਇੱਕ ਬਜ਼ੁਰਗ ਅੌਰਤ ਰਾਜ ਕੌਰ (60) ਆਪਣੇ ਦੋਹਤਰੇ ਗੁਰਬਾਜ ਸਿੰਘ 11 ਸਾਲ ਤੇ ਇਕ ਹੋਰ ਵਿਅਕਤੀ ਮੋਟਰ ਸਾਈਕਲ ‘ਤੇ ਖੜ੍ਹੇ ਸੀ। ਅਚਾਨਕ ਸਰਹੰਦ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫਤਾਰ ਕੈਂਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

ਇਸ ਸੜਕ ਹਾਦਸੇ ‘ਚ ਤਿੰਨ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬਜੁਰਗ ਰਾਜ ਕੌਰ ਦੀ ਮੌਤ ਹੋ ਗਈ। ਅਜੀਤ ਸਿੰਘ ਖੰਨਾ ਨੇ ਦੱਸਿਆ ਉਸ ਦੀ ਮਾਸੀ ਸੱਸ ਉਸ ਦੀ ਸਾਲੀ ਦੇ ਲੜਕੇ ਨਾਲ ਮਿਲਣ ਆਈ ਸੀ। ਉਹ ਬੱਸ ਉਤਰ ਕੇ ਸੜਕ ‘ਤੇ ਇਕ ਸਾਈਡ ‘ਤੇ ਖੜ੍ਹੇ ਸਨ, ਜਿਨ੍ਹਾਂ ਨੂੰ ਤੇਜ਼ ਰਫਤਾਰ ਕੈਂਟਰ ਨੇ ਆਪਣੀ ਲਪੇਟ ‘ਚ ਲੈ ਲਿਆ। ਮੌਕੇ ‘ਤੇ ਖੜ੍ਹੀਆਂ ਸਵਾਰੀਆਂ ਨੇ ਦੱਸਿਆ ਡਰਾਈਵਰ ਕੈਂਟਰ ਨੂੰ ਬਹੁਤ ਤੇਜ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਤੋਂ ਕੈਂਟਰ ਚਾਲਕ ਫ਼ਰਾਰ ਹੋ ਗਿਆ।