ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਕੂਲ ਪਿੰ੍ਸੀਪਲ ਰਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਧਾਮੀ ਯੂਐੱਸਏ ਤੇ ਰਵਨੀਤ ਸਿੰਘ ਧਾਮੀ ਯੂਐੱਸਏ ਵੱਲੋਂ ਕਰੀਬ 40 ਹਜ਼ਾਰ ਰੁਪਏ ਦੀਆਂ ਕੋਟੀਆਂ ਤੇ ਬੂਟ ਤਕਸੀਮ ਕੀਤੇ ਗਏ। ਸਕੂਲ ਪਿੰ੍ਸੀਪਲ ਰਜਿੰਦਰ ਸਿੰਘ ਨੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਿੱਤਰਪਾਲ ਸਿੰਘ ਲਵਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਨੇ ਸਕੂਲ ਲਈ 5100 ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਸਮੂਹ ਸਟਾਫ ਤੇ ਸਕੂਲ ਪਿੰ੍ਸੀਪਲ ਵੱਲੋਂ ਉਨਾਂ੍ਹ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਸੁਰਿੰਦਰ ਸਿੰਘ ਟਿਵਾਣਾ ਸਾਬਕਾ ਕੌਂਸਲਰ, ਸੰਦੀਪ ਸਿੰਘ ਸ਼ੈਂਟੀ ਆਦਿ ਹਾਜ਼ਰ ਸਨ।


