ਸੁਖਦੇਵ ਗਰਗ, ਜਗਰਾਓਂ : ਤਰਕਸ਼ੀਲ ਸੁਸਾਇਟੀ ਜਗਰਾਓਂ ਦੀ ਇਕੱਤਰਤਾ ਸਥਾਨਕ ਵਾਈ ਿਲੰਕ ਅਕੈਡਮੀ ਵਿਖੇ ਕਰਤਾਰ ਸਿੰਘ ਵੀਰਾਨ ਦੀ ਪ੍ਰਧਾਨਗੀ ਹੇਠ ਹੋਈ।

ਇਸ ਦੌਰਾਨ ਮੈਂਬਰਾਂ ਨੂੰ ਨਵੰਬਰ ਤੇ ਦਸੰਬਰ ਮਹੀਨੇ ਦਾ ਤਰਕਸ਼ੀਲ ਮੈਗਜ਼ੀਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਸਾਮਰਾਜੀ ਤਾਕਤਾਂ ਵੱਲੋਂ ਫ਼ਲਸਤੀਨ ਦੇ ਨਿਹੱਥੇ ਲੋਕਾਂ ਦੇ ਢਾਏ ਜਾ ਰਹੇ ਕਹਿਰ ਲਈ ਸਾਮਰਾਜੀ ਤਾਕਤਾਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਹ ਜੁਲਮ ਤੁਰੰਤ ਬੰਦ ਕਰਨ ਦੀ ਮੰਗ ਕਰਨ ਦੇ ਨਾਲ ਜੋਨ ਦੀ ਿਛਮਾਹੀ ਇਕੱਤਰਤਾ ‘ਚ ਜਥੇਬੰਦੀ ਦੇ ਆਗੂਆਂ ਦੇ ਹਿੱਸਾ ਲੈਣ ਦਾ ਫ਼ੈਸਲਾ ਕੀਤਾ।

ਵਿਦਿਆਰਥੀ ਚੇਤਨਾ ਪਰਖ ਪ੍ਰਰੀਖਿਆ ‘ਚ ਅਧੀਨ ਸੂਬੇ ਭਰ ‘ਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ 16 ਨਵੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸੁਰਜੀਤ ਦੌਧਰ, ਕਮਲਜੀਤ ਬਜ਼ੁਕਰ, ਅਜੀਤ ਪਿਆਸਾ ਤੇ ਰਜਨੀਸ਼ ਪਾਲ ਸਿੰਘ ਆਦਿ ਹਾਜ਼ਰ ਸਨ।