ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਾਸੀ ਕਥਿਤ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੀ 1,34,12,000 ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਸਖ਼ਤ ਕਾਰਵਾਈ ਕੀਤੀ ਹੈ। ਫੰਡਾਂ ਦੀ ਪਛਾਣ ਕਥਿਤ ਤੌਰ ‘ਤੇ ‘ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਜਾਇਦਾਦ’ ਵਜੋਂ ਕੀਤੀ ਗਈ ਹੈ।

ਇਸ ਮਾਮਲਾ24 ਅਪ੍ਰੈਲ, 2022 ਅਤੇ 26 ਅਪ੍ਰੈਲ, 2022 ਨੂੰ ਭਾਰਤੀ ਕਸਟਮ ਦੁਆਰਾ 102.784 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦਾ ਹੈ। ਜਿਸਦੀ ਕੀਮਤ ਲਗਭਗ 700 ਕਰੋੜ ਰੁਪਏ ਹੈ। ਅਫਗਾਨਿਸਤਾਨ ਤੋਂ ਸ਼ੁਰੂ ਹੋਇਆ ਇਹ ਨਸ਼ਾ, 22 ਅਪ੍ਰੈਲ, 2022 ਨੂੰ ਅਟਾਰੀ, ਅੰਮ੍ਰਿਤਸਰ ਵਿਖੇ ਇੰਟੈਗਰੇਟਿਡ ਚੈੱਕ ਪੋਸਟ (ICP) ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ। ਗੈਰ-ਕਾਨੂੰਨੀ ਹੈਰੋਇਨ ਨੂੰ ਲੀਕੋਰਿਸ ਰੂਟਸ (ਮੁਲੇਥੀ) ਦੀ ਇੱਕ ਖੇਪ ਵਿੱਚ ਬੜੀ ਚਲਾਕੀ ਨਾਲ ਛੁਪਾਇਆ ਗਿਆ ਸੀ।

NIA ਦੁਆਰਾ ਨਿਰਣਾਇਕ ਉਪਾਅ ਗੈਰ-ਕਾਨੂੰਨੀ ਗਤੀਵਿਧੀਆਂ ਦਾ ਮੁਕਾਬਲਾ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਨੈੱਟਵਰਕਾਂ ਨੂੰ ਖਤਮ ਕਰਨ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹਨ।