ਸਟਾਫ ਰਿਪੋਰਟਰ, ਖੰਨਾ : ਖੰਨਾ ਦੇ ਬੱਸ ਸਟੈਂਡ ਨੇੜੇ ਅਣਪਛਾਤੇ ਵਿਅਕਤੀ ਪੈਦਲ ਜਾ ਰਹੇ ਇਕ ਪ੍ਰਵਾਸੀ ਮਜ਼ਦੂਰ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਕੋਲੋ ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਰਾਹੁਲ ਸ਼ਰਮਾ ਵਾਸੀ ਦਾਣਾ ਮੰਡੀ ਖੰਨਾ ਨੇ ਦੱਸਿਆ ਉਹ ਸ਼ਾਮ ਵੇਲੇ ਉੱਚਾ ਪਿੰਡ ਤੋਂ ਬੱਸ ਰਾਹੀਂ ਖੰਨਾ ਪੁੱਜਾ।

ਬੱਸ ਸਟੈਂਡ ਖੰਨਾ ਵਿਖੇ ਬੱਸ ‘ਚੋਂ ਉਤਰਨ ਤੋਂ ਬਾਅਦ ਜਦੋਂ ਪੈਦਲ ਜਾ ਰਿਹਾ ਸੀ ਪਿੱਛੋਂ ਆ ਰਹੇ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੇ ਕੁੱਟਮਾਰ ਕੀਤੀ। ਉਸ ਦੇ ਿਢੱਡ ‘ਚ ਚਾਕੂ ਮਾਰ ਕੇ ਹੱਥ ‘ਚ ਫੜਿਆ ਮੋਬਾਈਲ ਤੇ ਜੇਬ ‘ਚ ਪਾਈ 4000 ਦੇ ਕਰੀਬ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਜ਼ਖ਼ਮੀ ਹਾਲਤ ‘ਚ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਖੰਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।