ਨਵੀਂ ਦਿੱਲੀ (ਆਈਏਐੱਨਐੱਸ) : ਸਿਰਫ਼ ਇਕ ਦਿਨ ਲਈ ਜੇਕਰ ਇੰਟਰਨੈੱਟ ਬੰਦ ਹੋ ਜਾਵੇ ਤਾਂ ਵਿਸ਼ਵ ਪੱਧਰ ’ਤੇ 43 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਇਕੱਲੇ ਅਮਰੀਕਾ ਤੇ ਚੀਨ ਨੂੰ 21 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਵੀਪੀਐੱਨ ਸੇਵਾ ਦੇਣ ਵਾਲੇ ਐਟਲਸ ਵੀਪੀਐੱਨ ਦੇ ਮੁਤਾਬਕ ਇਕ ਦਿਨ ਦੇ ਇੰਟਰਨੈੱਟ ਬੰਦ ਹੋਣ ਨਾਲ ਇਕੱਲੇ ਅਮਰੀਕਾ ਨੂੰ ਲਗਪਗ 11 ਅਰਬ ਡਾਲਰ ਦਾ ਨੁਕਸਾਨ ਹੋਵੇਗਾ ਜਦਕਿ ਚੀਨ ਨੂੰ ਲਗਪਗ 10 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਬਰਤਾਨੀਆ ਨੂੰ ਤਿੰਨ ਅਰਬ ਡਾਲਰ, ਜਾਪਾਨ ਨੂੰ 2.7 ਅਰਬ ਡਾਲਰ ਤੇ ਜਰਮਨੀ ਨੂੰ 1.5 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਕ ਦਿਨ ਲਈ ਇੰਟਰਨੈੱਟ ਬੰਦ ਹੋਣ ’ਤੇ ਤੁਵਾਲੂ, ਕਿਰੀਬਾਤੀ, ਮਾਰਸ਼ਲ ਆਈਸਲੈਂਡ, ਨਾਓਰੂ ਤੇ ਮਾਇਕ੍ਰੋਨੇਸ਼ੀਆ ਵਰਗੇ ਦੇਸ਼ਾਂ ਨੂੰ ਸਭ ਤੋਂ ਘੱਟ ਨੁਕਸਾਨ ਹੋਵੇਗਾ। ਸਾਲ 2022 ’ਚ ਸਰਕਾਰ ਵਲੋਂ ਇੰਟਰਨੈੱਟ ਬੰਦ ਕਰਨ ਦੇ ਨਤੀਜੇ ਵਜੋਂ ਭਾਰਤ ਨੂੰ 18.43 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਸਾਲ 2022 ’ਚ ਹੀ 7,407 ਘੰਟਿਆਂ ਲਈ ਇੰਟਰਨੈੱਟ ਬੰਦ ਹੋਣ ਨਾਲ ਰੂਸ ਨੂੰ ਸਭ ਤੋਂ ਜ਼ਿਆਦਾ 21.59 ਅਰਬ ਡਾਲਰ ਦਾ ਨੁਕਸਾਨ ਹੋਇਆ। ਇਹ ਇਕ ਤਿਹਾਈ ਦੇਸ਼ਾਂ ਦੇ ਨੁਕਸਾਨ ਤੋਂ ਵੀ ਜ਼ਿਆਦਾ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


