ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ ਪਰ ਕਿਸਾਨ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ, ਜਿਸ ਦੀ ਤਾਜਾ ਮਿਸਾਲ ਈਸੜੂ ਇਲਾਕੇ ਦੇ ਪਿੰਡਾਂ ‘ਚ ਕਿਸਾਨਾਂ ਵੱਲੋਂ ਲਾਈ ਪਰਾਲੀ ਨੂੰ ਅੱਗ ਲਗਾਉਣ ਤੋਂ ਮਿਲਦੀ ਹੈ।

ਈਸੜੂ-ਚੀਮਾ ਰੋਡ ‘ਤੇ ਕੋਲਡ ਸਟੋਰ ਦੇ ਪਿਛਲੇ ਪਾਸੇ ਕਿਸਾਨਾਂ ਵੱਲੋਂ ਅੱਗ ਲਗਾਈ ਗਈ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਸਮੇਂ ਭਾਰੀ ਪਰੇਸ਼ਾਨੀ ਆਈ। ਪਿੰਡ ਕੰਮਾਂ, ਈਸੜੂ ਦੇ ਆਲੇ ਦੁਆਲੇ ਪਰਾਲੀ ਨੂੰ ਲਗਾਈ ਅੱਗ ਨੇ ਦਿਨ ‘ਚ ਹੀ ਹਨੇਰਾ ਕਰ ਦਿੱਤਾ ਪਰ ਲੋਕਾਂ ‘ਚ ਚਰਚਾ ਹੈ ਕਿ ਹੁਣ ਸੈਟੇਲਾਈਟ ਰਾਹੀ ਪ੍ਰਸ਼ਾਸਨ ਨੂੰ ਇਹ ਧੂੰਆਂ ਕਿਉਂ ਦਿਖਾਈ ਨਹੀਂ ਦੇ ਰਿਹਾ। ਇਸ ਸਬੰਧੀ ਐੱਸਡੀਐੱਮ ਖੰਨਾ ਬਲਜਿੰਦਰ ਸਿੰਘ ਿਢੱਲੋ ਨੇ ਕਿਹਾ ਹੁਣੇ ਹੀ ਮੌਕੇ ‘ਤੇ ਟੀਮਾਂ ਨੂੰ ਭੇਜ ਕੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।