Ad-Time-For-Vacation.png

ਜਸਟਿਸ ਖੇਹਰ ਬਣੇ ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ

ਨਵੀਂ ਦਿੱਲੀ,: ਜਸਟਿਸ ਦੀ ਨਿਯੁਕਤੀ ਨਾਲ ਜੁੜੇ ਵਿਵਾਦਤ ਕੌਮੀ ਨਿਆਂਇਕ ਨਿਯੁਕਤੀ ਆਯੋਗ (ਐਨ.ਜੇ.ਏ.ਸੀ.) ਕਾਨੂੰਨ ਨੂੰ ਰੱਦ ਕਰਨ ਵਾਲੀ ਸੁਪਰੀਮ ਕੋਰਟ ਦੀ ਪੰਜ ਜਸਟਿਸਾਂ ਦੇ ਸੰਵਿਧਾਨਿਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ 64 ਸਾਲਾ ਖੇਹਰ ਭਾਰਤ ਦੇ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਇਸ ਅਹੁਦੇ ‘ਤੇ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਅਹੁਦੇ ਅਤੇ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਚੁਕਾਈ। ਖੇਹਰ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ। ਇਸ ਮੌਕੇ ਵਿਰੋਧੀ ਧਿਰ ਦੀ ਗ਼ੈਰ ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਰਹੀ। ਪਿਛਲੇ ਮਹੀਨੇ ਤਤਕਾਲੀ ਚੀਫ਼ ਜਸਟਿਸ ਟੀ. ਐਸ. ਠਾਕੁਰ

ਨੇ ਸੁਪਰੀਮ ਕੋਰਟ ਦੇ ਸੱਭ ਤੋਂ ਉੱਚੇ ਜੱਜ ਦੇ ਅਹੁਦੇ ‘ਤੇ ਜਸਟਿਸ ਖੇਹਰ ਨੂੰ ਖ਼ੁਦ ਤੋਂ ਬਾਅਦ ਨਿਯੁਕਤ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ।

ਜਸਟਿਸ ਖੇਹਰ ਦਾ ਕਾਰਜਕਾਲ ਤਕਰੀਬਨ ਸੱਤ ਮਹੀਨਿਆਂ ਦਾ ਹੋਵੇਗਾ। ਉਹ 27 ਅਗੱਸਤ ਤਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ ਜਸਟਿਸ ਟੀ. ਐਸ. ਠਾਕੁਰ ਕਾਰਜਸ਼ੀਲ ਸਨ ਜੋ ਬੀਤੇ ਕਲ ਸੇਵਾਮੁਕਤ ਹੋ ਗਏ ਸਨ।

ਜਸਟਿਸ ਖੇਹਰ ਨੇ ਓ.ਐਨ.ਜੀ.ਸੀ. ਮਾਮਲੇ ਵਿਚ ਬੈਂਚ ਦੀ ਅਗਵਾਈ ਕਰਨ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਮਾਮਲੇ ਵਿਚ ਪਟੀਸ਼ਨ ਨੂੰ ਖਾਰਜ ਕਰ ਦਿਤਾ ਸੀ। ਜਸਟਿਸ ਖੇਹਰ ਉਸ ਬੈਂਚ ਦੇ ਵੀ ਮੈਂਬਰ ਰਹੇ ਸਨ ਜਿਸ ਨੇ ਸਹਾਰਾ ਮੁਖੀ ਸੁਬਰਤ ਰਾਏ ਦੀਆਂ ਦੋ ਕੰਪਨੀਆਂ ਵਿਚ ਲੋਕਾਂ ਵਲੋਂ ਨਿਵੇਸ਼ ਕੀਤੇ ਪੈਸੇ ਵਾਪਸ ਮੋੜਨ ਦੇ ਮਾਮਲੇ ਦੀ ਸੁਣਵਾਈ ਦੌਰਾਨ ਰਾਏ ਨੂੰ ਜੇਲ ਭੇਜ ਦਿਤਾ ਸੀ।

ਸ੍ਰੀ ਖੇਹਰ ਪੱਕੇ ਕਰਮਚਾਰੀਆਂ ਵਾਂਗ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ, ਆਰਜ਼ੀ ਤੇ ਇਕਰਾਰਨਾਮੇ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਕੋ ਜਿਹਾ ਕੰਮ ਤੇ ਇਕੋ ਜਿਹੀ ਤਨਖ਼ਾਹ ਦੇ ਸਿਧਾਂਤ ਦੀ ਪੈਰੋਕਾਰੀ ਕਰਨ ਵਾਲਾ ਅਹਿਮ ਫ਼ੈਸਲਾ ਸੁਣਾਉਣ ਵਾਲੇ ਬੈਂਚ ਦੇ ਮੁਖੀ ਵੀ ਰਹਿ ਚੁੱਕੇ ਹਨ।

ਸ੍ਰੀ ਖੇਹਰ ਨੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਵਿਚ ਤਕਰਾਰ ਤੇਜ਼ ਹੋਣ ‘ਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਾਲੇ ਦਿਨ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੂੰ ਕਿਹਾ ਸੀ ਕਿ ਨਿਆਂਪਾਲਿਕਾ ਅਪਣੀਆਂ ਹੱਦਾਂ ਵਿਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਨਿਆਂਪਾਲਿਕਾ, ਭੇਦਭਾਵ ਅਤੇ ਸਰਕਾਰੀ ਤਾਕਤਾਂ ਦੀ ਦੁਰਵਰਤੋਂ ਤੋਂ ਸਾਰੇ ਲੋਕਾਂ ਦਾ, ਆਮ ਜਨਤਾ ਦਾ ਅਤੇ ਗ਼ੈਰ ਨਾਗਰਿਕਾਂ ਦਾ ਬਚਾਅ ਕਰਨ ਲਈ ਵਚਨਬੱਧ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.