ਸੰਜੀਵ ਗੁਪਤਾ, ਜਗਰਾਓਂ : ਕੰਪਿਊਟਰ ਅਧਿਆਪਕ ਫਰੰਟ ਪੰਜਾਬ ਦਾ ਇਕ ਵਫ਼ਦ ਪ੍ਰਧਾਨ ਰੁੁਪਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨੂੰ ਮਿਲਿਆ। ਸਿੱਖਿਆ ਮੰਤਰੀ ਨੇ ਵਫ਼ਦ ਨਾਲ ਗੱਲ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਮੀਟਿੰਗ ਵਿੱਤ ਮੰਤਰੀ ਨਾਲ ਹੋ ਚੁੱਕੀ ਹੈ ਤੇ ਵਿੱਤ ਮੰਤਰੀ ਸਾਹਿਬ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਹਿਮਤ ਹਨ ਤੇ ਆਉਣ ਵਾਲੇ ਦਿਨਾਂ ‘ਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਿੱਖਿਆ ਮੰਤਰੀ ਸਬੰਧਤ ਮਹਿਕਮਿਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਗੇ ਤੇ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਗੇ।

ਇਸ ਮੌਕੇ ਕੰਪਿਊਟਰ ਅਧਿਆਪਕ ਫਰੰਟ ਦੇ ਸਟੇਟ ਮੈਂਬਰ ਜਗਜੀਤ ਸਿੰਘ, ਪੰਕਜ, ਬਲਜਿੰਦਰ ਸਿੰਘ, ਲਖਵੀਰ ਅਟਾਰੀ, ਮਨਦੀਪ ਕੋੜਾ, ਅਰਪਨ ਕੁਮਾਰ, ਰਾਜ ਕੁੁਮਾਰ ਮੱਸੇਵਾਲ, ਅਸੀਲੇਸ਼ ਤੇ ਮੁੁਕੇਸ਼ ਕੁਮਾਰ, ਪੁਸ਼ਪਾਲ ਸਿੰਘ ਵਿੱਤ ਸਕੱਤਰ, ਜਨਰਲ ਸਕੱਤਰ ਨਰਿੰਦਰ ਕੁਲਾਰ, ਗੁਰਪ੍ਰਰੀਤ ਸਿੰਘ ਲੀਗਲ ਐਡਵਾਈਜ਼ਰ, ਨਾਜਰ ਖਾਨ, ਨਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਚੇਤਨ ਸ਼ਰਮਾ ਸੁਖਜੀਤ ਸਿੰਘ, ਰਾਜਪਾਲ ਮੋਗਾ, ਭਰਪੂਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਵਿਪਨ, ਜਸਵਿੰਦਰ ਸਿੰਘ ਹਾਜ਼ਰ ਸਨ।