ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ਼ੋ੍ਮਣੀ ਕਮੇਟੀ ਅਧੀਨ ਚੱਲ ਰਹੇ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਦੇ ਖਿਡਾਰੀਆਂ ਨੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਹੋਈ ਸੂਬਾ ਪੱਧਰੀ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਲੜਕੇ ਤੇ ਲੜਕੀਆਂ ਦੇ ਅੰਡਰ-14 ਤੇ ਅੰਡਰ-19 ਸਾਲ ਵਰਗ ਵਿੱਚ ਤਗਮੇ ਜਿੱਤ ਕੇ ਆਪਣੇ ਸਕੂਲ, ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਅੰਡਰ-14 (ਲੜਕੇ) ਵਰਗ ‘ਚ ਗਗਨਦੀਪ ਸਿੰਘ ਪੁੱਤਰ ਮੰਗਤ ਰਾਏ ਜਮਾਤ ਸੱਤਵੀਂ ਨੇ ਲੰਬੀ ਛਾਲ ਅਤੇ 80 ਮੀਟਰ ਹਰਡਲ ਦੌੜ ਵਿਚ ਦੋ ਗੋਲਡ ਮੈਡਲ ‘ਤੇ ਕਬਜ਼ਾ ਜਮਾਇਆ ਅਤੇ 400 ਮੀਟਰ ਰੀਲੇਅ ਦੌੜ ‘ਚ ਬਰੋਂਜ਼ ਮੈਡਲ ਪ੍ਰਰਾਪਤ ਕੀਤਾ। ਅੰਡਰ-19 (ਲੜਕੇ) ਵਰਗ ‘ਚ ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਜਮਾਤ ਨੌਵੀਂ ਨੇ ਪੋਲ ਵਾਲਟ ਦੇ ਸਖਤ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ, ਉਥੇ ਹੀ ਅੰਡਰ-19 (ਲੜਕੇ) ਵਰਗਰ ‘ਚ ਅਮਨਪ੍ਰਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆ ਤੀਹਰੀ ਛਾਲ ਤੇ ਲੰਬੀ ਛਾਲ ਚੌਥਾ ਸਥਾਨ ਪ੍ਰਰਾਪਤ ਕੀਤਾ। ਸਕੂਲ ਪਹੁੰਚਣ ‘ਤੇ ਪਿੰ੍ਸੀਪਲ ਡਿੰਪਲ ਿਢੱਲੋਂ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆ ਡੀਪੀਈ ਅਧਿਆਪਕ ਸੁਦਾਗਰ ਸਿੰਘ ਨੂੰ ਵਧਾਈ ਦਿੱਤੀ।


