ਪੀਟੀਆਈ, ਨਵੀਂ ਦਿੱਲੀ : ਪੰਜਾਬ ਐਂਡ ਸਿੰਧ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਸਤੰਬਰ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਸ ਤਿਮਾਹੀ ‘ਚ ਬੈਂਕ ਦਾ ਸ਼ੁੱਧ ਲਾਭ 32 ਫੀਸਦੀ ਘੱਟ ਕੇ 189 ਕਰੋੜ ਰੁਪਏ ਰਹਿ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ ‘ਚ ਬੈਂਕ ਨੇ 278 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ।
ਬੈਂਕ ਦੀ ਕੁੱਲ ਆਮਦਨ ਵਿੱਚ ਵਾਧਾ
ਪੰਜਾਬ ਐਂਡ ਸਿੰਧ ਬੈਂਕ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਜੁਲਾਈ-ਸਤੰਬਰ ਦੀ ਮਿਆਦ ਦੇ ਦੌਰਾਨ ਬੈਂਕ ਦੀ ਕੁੱਲ ਆਮਦਨ ਵਧ ਕੇ 2,674 ਕਰੋੜ ਰੁਪਏ ਹੋ ਗਈ ਜੋ ਵਿੱਤੀ ਸਾਲ 23 ਦੀ ਸਮਾਨ ਮਿਆਦ ਵਿੱਚ 2,120 ਕਰੋੜ ਰੁਪਏ ਸੀ। ਬੈਂਕ ਦਾ ਕੁੱਲ ਐੱਨਪੀਏ ਸਤੰਬਰ ਦੇ ਅੰਤ ‘ਚ ਘਟ ਕੇ 6.23 ਫੀਸਦੀ ‘ਤੇ ਆ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 9.67 ਫੀਸਦੀ ਸੀ।
ਦਿੱਲੀ-ਹੈੱਡਕੁਆਰਟਰ ਵਾਲੇ ਬੈਂਕ ਦਾ ਕੁੱਲ ਐੱਨਪੀਏ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਅੰਤ ‘ਤੇ 5,106 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਮਿਆਦ ‘ਚ 7,128 ਕਰੋੜ ਰੁਪਏ ਸੀ। ਨੈੱਟ ਐਨਪੀਏ ਵੀ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ 2.24 ਫੀਸਦੀ ਤੋਂ ਘੱਟ ਕੇ 1.88 ਫੀਸਦੀ ‘ਤੇ ਆ ਗਿਆ ਹੈ।
ਜੁਲਾਈ-ਸਤੰਬਰ ਤਿਮਾਹੀ ਦੌਰਾਨ ਬੈਂਕ ਦਾ ਅਨੁਪਾਤ ਇਕ ਸਾਲ ਪਹਿਲਾਂ 89.16 ਫੀਸਦੀ ਦੇ ਮੁਕਾਬਲੇ ਘਟ ਕੇ 88.54 ਫੀਸਦੀ ‘ਤੇ ਆ ਗਿਆ।
ਸ਼ੁੱਕਰਵਾਰ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸ਼ੇਅਰ 40.40 ਰੁਪਏ ਪ੍ਰਤੀ ਸ਼ੇਅਰ ‘ਤੇ ਬੰਦ ਹੋਏ।


