ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਤੋਂ ਨਾਏਜੀਰੀਆ (ਅਫਰੀਕਾ) ਵਿਚ ਜਾ ਕੇ ਵੇਸਵਾਪੁਣੇ ਨਾਲ ਸਾਈਬਰਬੁਲਿੰਗ ਅਤੇ ਬਲੈਕਮੇਲਿੰਗ ਰਾਹੀਂ ਧਨਾਢਾਂ ਤੋਂ ਜਬਰੀ ਪੈਸੇ ਵਸੂਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਤਰਨਜੋਤ (ਜੋਤੀ) ਅਤੇ ਕਿਰਨ ਮਠਾੜੂ ਨਾਮਕ ਭਾਰਤੀ ਮੂਲ ਦੀਆਂ ਕੈਨੇਡੀਅਨ ਕੁੜੀਆਂ (ਸਕੀਆਂ ਭੈਣਾਂ) ਨੇ ਆਪਣੇ ਕੀਤੇ ‘ਤੇ ਪਛਤਾਵਾ ਕੀਤਾ ਹੈ ਅਤੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਵੈਬਸਾਈਟ ਬਣਾਈ ਸੀ ਅਤੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀਆਂ ਸਨ। ਜੋਤੀ ਅਤੇ ਕਿਰਨ ਨੂੰ ਬੀਤੀ 23 ਦਸੰਬਰ ਨੂੰ ਨਾਏਜੀਰੀਆ ਦੀ ਰਾਜਧਾਨੀ ਲਾਗੋਸ ਵਿਖੇ ਯਾਬਾ ਇਲਾਕੇ ‘ਚ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ 27 ਦਸੰਬਰ ਨੂੰ ਜ਼ਮਾਨਤ ‘ਤੇ ਛੱਡੀਆਂ ਗਈਆਂ ਸਨ। ਉਨ੍ਹਾਂ ਦੀ ਅਗਲੀ ਪੇਸ਼ੀ 26 ਜਨਵਰੀ 2017 ਨੂੰ ਹੈ ḩ ਦੋਸ਼ਾਂ ਅਨੁਸਾਰ ਉਹ ਜਾਣ-ਬੁੱਝ ਕੇ ਅਮੀਰ ਵਿਅਕਤੀਆਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਬਲੈਕਮੇਲ ਕਰਦੀਆਂ ਸਨ ਅਤੇ 274 ਵਿਅਕਤੀਆਂ ਨੂੰ ਆਪਣੇ ਜਾਲ ‘ਚ ਫਸਾਉਣ ਦੇ ਦੋਸ਼ ਕਬੂਲ ਕਰ ਚੁੱਕੀਆਂ ਹਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


