ਸਟਾਫ ਰਿਪੋਰਟਰ, ਖੰਨਾ : ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪਿ੍ਰਸੀਪਲ ਸੁਮਨ ਜੌਲੀ ਦੀ ਅਗਵਾਈ ਹੇਠ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਗਿਆ, ਜਿਸ ‘ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਸਬੰਧਤ ਕਵਿਤਾਵਾਂ, ਭਾਸ਼ਣ ਤੇ ਗੀਤ ਗਾਏ ਗਏ।

ਸਕੂਲ ਡਾਇਰੈਕਟਰ ਸੰਜੀਵ ਗੋਪਾਲ ਵੱਲੋਂ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੁੜ ਕੇ ਮਾਂ ਬੋਲੀ ਪੰਜਾਬੀ ਬੋਲਣ ਤੇ ਉਸ ਦਾ ਦਿੱਲੋਂ ਸਤਿਕਾਰ ਕਰਨ ਲਈ ਪੇ੍ਰਿਤ ਕੀਤਾ।

ਇਸ ਮੌਕੇ ਸ਼ਿਵ ਗੋਪਾਲ, ਕਰਮ ਸਿੰਘ, ਹਰਵਿੰਦਰ ਸਿੰਘ, ਗੁਰਪ੍ਰਰੀਤ ਕੁਮਾਰ, ਹਰਦੀਪ ਸਿੰਘ, ਗੁਰਵਿੰਦਰ ਕੌਰ, ਜਸਪ੍ਰਰੀਤ ਕੌਰ, ਗੁਰਜੀਤ ਕੌਰ, ਹਰਜੋਤ ਕੌਰ, ਸਤਵਿੰਦਰ ਕੌਰ, ਰਮਨਜੀਤ ਕੌਰ, ਕੁਲਦੀਪ ਕੌਰ, ਕਿਰਨਦੀਪ ਕੌਰ, ਅਮਨਦੀਪ ਕੌਰ, ਅਨੀਤਾ ਰਾਣੀ, ਪ੍ਰਭਜੋਤ ਕੌਰ, ਰਾਜਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।