ਸਟਾਫ ਰਿਪੋਰਟਰ, ਖੰਨਾ : ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਸਿਟੀ ਖੰਨਾ ਦੇ ਮੁਖੀ ਹੇਮੰਤ ਮਲਹੋਤਰਾ ਨੇ ਦੱਸਿਆ ਪੁਲਿਸ ਨੂੰ ਸ਼ਿਕਾਇਤ ਕਰਤਾ ਪ੍ਰਕਾਸ਼ ਚੰਦ ਵਾਸੀ ਨੇੜੇ ਬਿਜਲੀ ਬੋਰਡ ਗਿ੍ਡ ਖੰਨਾ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੇ ਘਰ ਕਰਿਆਨੇ ਦੀ ਦੁਕਾਨ ਕਰਦਾ ਹੈ।
30 ਅਕਤੂਬਰ ਨੂੰ ਤਿੰਨ ਵਿਅਕਤੀ ਉਸ ਕੋਲ ਨਮਕੀਨ ਲੈਣ ਲਈ ਆਏ। ਇਨ੍ਹਾਂ ‘ਚੋਂ ਇਕ ਵਿਅਕਤੀ ਦੁਕਾਨ ਬਾਹਰ ਖੜ੍ਹਾ ਸੀ ਤਾਂ ਦੋ ਵਿਅਕਤੀਆਂ ਨੇ ਦੁਕਾਨ ਦਾ ਅੰਦਰੋਂ ਸ਼ਟਰ ਥੱਲੇ ਸੁੱਟ ਦਿੱਤਾ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਕਤ ਵਿਅਕਤੀਆਂ ਨੇ ਗੱਲੇ ‘ਚ ਪਈ 5 ਹਜ਼ਾਰ ਨਕਦੀ ਚੱਕ ਲਈ ਤੇ ਫ਼ਰਾਰ ਹੋ ਗਏ। ਪੁਲਿਸ ਨੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


