ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੀ ਦੇਸੀ ਗਰਲ ਤੋਂ ਗਲੋਬਲ ਆਈਕਨ ਬਣਨ ਤੱਕ ਪ੍ਰਿਅੰਕਾ ਚੋਪੜਾ ਦਾ ਸਫਰ ਬਿਲਕੁਲ ਵੀ ਸੌਖਾ ਨਹੀਂ ਰਿਹਾ। ਸਾਲ 2003 ‘ਚ ਸੈਕਿੰਡ ਲੀਡ ਦੇ ਤੌਰ ‘ਤੇ ਡੈਬਿਊ ਕਰਨ ਵਾਲੀ ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ‘ਚ ਵੀ ਕਾਫੀ ਨਾਂ ਕਮਾਇਆ।

ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਪ੍ਰਿਅੰਕਾ ਹੁਣ ਹਾਲੀਵੁੱਡ ‘ਚ ਇੱਕ ਤੋਂ ਬਾਅਦ ਇਕ ਵੱਡੇ ਪ੍ਰਾਜੈਕਟ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਉਸ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਬਾਲੀਵੁੱਡ ਫਿਲਮਾਂ ਵਿਚ ਵੇਖਣ ਲਈ ਤਰਸ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਸੀ ਕਿ ਉਹ ‘ਜੀਅ ਲੇ ਜ਼ਰਾ’ ਨਾਲ ਵਾਪਸੀ ਕਰੇਗੀ ਪਰ ਅਦਾਕਾਰਾ ਨੂੰ ਕੈਟਰੀਨਾ ਅਤੇ ਆਲੀਆ ਨਾਲ ਪਰਦੇ ‘ਤੇ ਦੇਖਣ ਦੀ ਪ੍ਰਸ਼ੰਸਕਾਂ ਦੀਆਂ ਇੱਛਾਵਾਂ ਅਧੂਰੀਆਂ ਹੀ ਰਹਿ ਗਈਆਂ। ਜੇ ਹਾਲ ਹੀ ਦੀਆਂ ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰਾ ਜਲਦ ਹੀ ਰਿਤਿਕ ਰੋਸ਼ਨ ਦੇ ਨਾਲ ਬਾਲੀਵੁੱਡ ‘ਚ ਵੱਡੇ ਪ੍ਰਾਜੈਕਟ ਵਿਚ ਜ਼ੋਰਦਾਰ ਵਾਪਸੀ ਕਰ ਸਕਦੀ ਹੈ।

12 ਸਾਲ ਬਾਅਦ ਰਿਤਿਕ ਰੋਸ਼ਨ ਨਾਲ ਕੰਮ ਕਰੇਗੀ ਪ੍ਰਿਅੰਕਾ ਚੋਪੜਾ

ਰਿਤਿਕ ਰੋਸ਼ਨ ਅਤੇ ਪ੍ਰਿਅੰਕਾ ਚੋਪੜਾ ਬਾਲੀਵੁੱਡ ਦੇ ਸੁਪਰਹਿੱਟ ਆਨਸਕ੍ਰੀਨ ਜੋੜਿਆਂ ਵਿੱਚੋਂ ਇਕ ਹਨ। ਦੋਵਾਂ ਨੇ ਕ੍ਰਿਸ਼ ਅਤੇ ਅਗਨੀਪਥ ਵਰਗੀਆਂ ਸਫਲ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ਅਜਿਹੇ ‘ਚ ਦੋਵਾਂ ਨੂੰ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ। ਬਾਲੀਵੁੱਡ ਲਾਈਫ ‘ਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਕ੍ਰਿਸ਼ 4 ਦੇ ਨਿਰਮਾਤਾ ਇਸ ਸਫਲ ਫਰੈਂਚਾਇਜ਼ੀ ਦਾ ਹਿੱਸਾ ਬਣਨ ਲਈ ਪ੍ਰਿਅੰਕਾ ਚੋਪੜਾ ਨਾਲ ਸੰਪਰਕ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪ੍ਰਿਅੰਕਾ ਚੋਪੜਾ ਨੇ ਰਿਤਿਕ ਰੋਸ਼ਨ ਦੇ ਨਾਲ ਕ੍ਰਿਸ਼ ਅਤੇ ਕ੍ਰਿਸ਼ 3 ਵਿਚ ਪ੍ਰਿਆ ਦਾ ਕਿਰਦਾਰ ਨਿਭਾਇਆ ਸੀ। ਜੇ ਪ੍ਰਿਅੰਕਾ ਚੋਪੜਾ ਦੀ ਮੇਕਰਜ਼ ਨਾਲ ਗੱਲਬਾਤ ਬਣ ਜਾਂਦੀ ਹੈ ਤਾਂ ਇਹ ਪ੍ਰਿਅੰਕਾ ਲਈ ਬਾਲੀਵੁੱਡ ‘ਚ ਵੱਡੀ ਵਾਪਸੀ ਸਾਬਿਤ ਹੋ ਸਕਦੀ ਹੈ। ਹਾਲਾਂਕਿ ਹੁਣ ਤੱਕ ਫਿਲਮ ਦਾ ਹਿੱਸਾ ਬਣਨ ਨੂੰ ਲੈ ਕੇ ਮੇਕਰਜ਼ ਅਤੇ ਪ੍ਰਿਅੰਕਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

‘ਕ੍ਰਿਸ਼ 4’ ਦੀ ਸ਼ੂਟਿੰਗ ਕਦੋਂ ਹੋ ਸਕਦੀ ਹੈ ਸ਼ੁਰੂ ?

ਪ੍ਰਿਅੰਕਾ ਚੋਪੜਾ ਨੇ ਸਾਲ 2019 ‘ਚ ਫਰਹਾਨ ਅਖਤਰ ਦੇ ਨਾਲ ਫਿਲਮ ‘ਸਕਾਈ ਇਜ਼ ਪਿੰਕ’ ‘ਚ ਕੰਮ ਕੀਤਾ ਸੀ। ਇਸ ਫਿਲਮ ‘ਚ ਅਭਿਨੇਤਰੀ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ। ਇਸ ਫਿਲਮ ਤੋਂ ਬਾਅਦ ਉਹ ਨੈੱਟਫਲਿਕਸ ਫਿਲਮ ‘ਦਿ ਵ੍ਹਾਈਟ ਟਾਈਗਰ’ ‘ਚ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਈ ਸੀ। ਪ੍ਰਿਅੰਕਾ ਨੇ ਸਾਲ 2021 ‘ਚ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਫੋਟੋ ਸ਼ੇਅਰ ਕਰ ਕੇ ‘ਜੀ ਲੇ ਜ਼ਰਾ’ ਦਾ ਐਲਾਨ ਵੀ ਕੀਤਾ ਸੀ ਪਰ ਫਿਲਹਾਲ ਇਸ ਫਿਲਮ ਨੂੰ ਟਾਲ ਦਿੱਤਾ ਗਿਆ । ਮੀਡੀਆ ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਦੀ ਸਕ੍ਰਿਪਟ ਤਿਆਰ ਹੈ ਅਤੇ ਰਿਤਿਕ ਰੋਸ਼ਨ ਵੱਲੋਂ ਓਕੇ ਕੀਤਾ ਜਾ ਚੁੱਕਿਆ ਹੈ। ਫਿਲਮ ਫਰਵਰੀ 2024 ‘ਚ ਫਲੋਰ ‘ਤੇ ਜਾ ਸਕਦੀ ਹੈ।