ਗੌਰਵ ਕੁਮਾਰ ਸਲੂਜਾ, ਲੁਧਿਆਣਾ : ਥਾਣਾ ਸਲੇਮਟਾਬਰੀ ਅਧੀਨ ਆਉਂਦੇ ਪਿੰਡ ਕਾਸਾਬਾਦ ਵਿਚ ਟਰੱਕ ਦੀ ਸੀਲ ਤੋੜ ਕੇ ਕੰਪਨੀ ਦੇ 26 ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਦਈ ਵਿਕਾਸ ਸਿੰਘ ਨੇ ਬਿਆਨ ਕੀਤਾ ਕਿ ਉਹ ਡਰਾਈਵਰ ਹੈ। ਉਹ ਪਿੰਡ ਖੇੜੀ ਮੁਬਾਰਕਪੁਰ ਹਰਿਦੁਆਰ ਉਤਰਾਖੰਡ ਤੋਂ ਕੰਪਨੀ ਦੇ ਟਾਇਰ ਟਰੱਕ ਵਿਚ ਲੋਡ ਕਰ ਕੇ ਪਿੰਡ ਹੁਸੈਨਪੁਰਾ ਆ ਗਿਆ ਤੇ ਰਾਤ ਨੂੰ ਗੱਡੀ ਵਿਚ ਹੀ ਸੌਂ ਗਿਆ। ਇਸ ਦੌਰਾਨ ਕੋਈ ਅਣਪਛਾਤੇ ਵਿਅਕਤੀ ਗੱਡੀ ਦਾ ਗੇਟ, ਹੈਂਡਲ ਤੇ ਸੀਲ ਤੋੜ ਕੇ ਵਿਚੋਂ 26 ਟਾਇਰ ਸਮੇਤ ਟਿਊਬ, ਫਲੌਪ ਚੋਰੀ ਕਰ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਮੁਦਈ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


