ਸਟਾਫ ਰਿਪੋਰਟਰ, ਖੰਨਾ : ਤਾਰਾਂ ਦੀ ਭਰੀ ਖੜ੍ਹੀ ਗੱਡੀ ਦੇ ਟਾਇਰ ਅਣਪਛਾਤਿਆਂ ਵੱਲੋਂ ਚੋਰੀ ਕਰ ਲਏ ਗਏ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਇਬਰਾਹੀਮ ਵਾਸੀ ਕੁਤੀਆਪੁਰ, ਅਲਵਰ ਰਾਜਸਥਾਨ ਨੇ ਦੱਸਿਆ ਬੀਤੇ ਦਿਨ ਉੁਹ ਆਪਣੀ ਗੱਡੀ ‘ਚ ਤਾਰਾਂ ਲੱਦ ਕੇ ਬਿਲਾਰੀ (ਕਰਨਾਟਕ) ਤੋਂ ਲੁਧਿਆਣਾ ਲਈ ਰਵਾਨਾ ਹੋਇਆ ਸੀ। ਰਸਤੇ ‘ਚ ਉਸ ਨੇ ਗੁਰਦੁਆਰਾ ਮੰਜੀ ਸਾਹਿਬ ਤੋਂ ਥੋੜਾ ਅੱਗੇ ਪੈਟਰੋਲ ਪੰਪ ਦੇ ਸਾਹਮਣੇ ਗੱਡੀ ਖੜੀ ਕਰਕੇ ਰੋਟੀ ਪਾਣੀ ਖਾ ਕੇ ਰਾਤ ਗੱਡੀ ਦੇ ਕੈਬਿਨ ਦੇ ਅੰਦਰ ਸੌ ਗਿਆ, ਜਦੋਂ ਉਹ ਸਵੇਰੇ ਉੱਠਿਆ ਤਾਂ ਵੇਖਿਆ ਉਸ ਦੀ ਗੱਡੀ ਦੇ ਡਰਾਈਵਰ ਪਾਸੇ ਦੇ ਟਾਇਰਾਂ ਦਾ ਜੋੜਾ ਨਹੀਂ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ। ਉਹ ਆਪਣੇ ਤੌਰ ‘ਤੇ ਪੜਤਾਲ ਕਰਦਾ ਰਿਹਾ, ਜਿਨ੍ਹਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।