ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਸ ਨੇ ਕਿਹਾ ਹੈ ਕਿ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜ਼ਰੀ ਨੂੰ ਸੂਬਾ ਸਰਹੰਦ ਕੋਲ ਫੜ੍ਹਾਉਣ ਵਾਲਾ ਗੰਗੂ ਬ੍ਰਾਹਮਣ ਨਹੀਂ ਸੀ, ਸਗੋਂ ਉਨ੍ਹਾਂ ਨੂੰ ਮੱਤ ਦਰਬਾਰੀ ਦੋ ਭਰਾਵਾਂ ਨੇ ਫੜ੍ਹਾਇਆ ਸੀ ਤੇ ਉਨ੍ਹਾਂ ਹੀ ਸੋਨੇ ਦੀਆਂ ਮੋਹਰਾਂ ਚੋਰੀ ਕੀਤੀਆਂ ਸਨ, ਗੰਗੂ ਵਾਲੇ ਇਤਿਹਾਸ ਨੂੰ ਉਨ੍ਹਾਂ ਗਲਤ ਕਿਹਾ। ਇਥੇ ਹੀ ਬੱਸ ਨਹੀਂ ਉਨ੍ਹਾਂ ਆਪਣੀ ਵੀਡੀਓ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਮ ਲੈ ਕੇ ਗੰਗੂ ਬ੍ਰਾਹਮਣ ਨਾਲ ਜੋੜੀ ਜਾਂਦੀ ਦਾਸਤਾਨ ਦੀ ਵੀ ਗੱਲ ਕੀਤੀ ਹੈ। ਡਾ. ਦਿਲਗੀਰ ਨੇ ਕਿਹਾ ਹੈ ਕਿ ਸੂਬਾ ਸਰਹੰਦ ਵੱਲੋਂ ਮਾਤਾ ਗੁਜ਼ਰੀ ਤੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਸਖ਼ਤ ਪਹਿਰੇ ਹੇਠ ਰੱਖਿਆ ਗਿਆ ਸੀ ਤੇ ਇਸ ਮੌਕੇ ਮੋਤੀ ਰਾਮ ਮਹਿਰਾ ਵੱਲੋਂ ਉੱਥੇ ਪਹੁੰਚਣਾ ਤੇ ਦੁੱਧ ਪਿਲਾਉਣਾ ਮੁਸ਼ਕਿਲ ਸੀ। ਦਿਲਗੀਰ ਵੱਲੋਂ ਦਿੱਤੇ ਤੱਥਾਂ ਨੂੰ ਲੈ ਕੇ ਸਿੱਖਾਂ ‘ਚ ਭਾਰੀ ਰੋਸ ਹੈ । ਡਾ. ਦਿਲਗੀਰ ਨੇ ਟੋਡਰ ਮੱਲ੍ਹ ਦੀ ਦਾਸਤਾਨ ਨੂੰ ਗਲਤ ਕਿਹਾ ਹੈ, ਉਨ੍ਹਾਂ ਕਿਹਾ ਕਿ ਟੋਡਰ ਮੱਲ੍ਹ ਦੇ ਪਰਿਵਾਰ ਨੇ ਸਸਕਾਰ ਕੀਤਾ ਸੀ, ਪਰ ਟੋਡਰ ਮੱਲ੍ਹ ਦੀ ਮੌਤ 1665-66 ਨੂੰ ਹੋ ਚੁੱਕੀ ਸੀ। ਉਨ੍ਹਾਂ ਇਸ ਵੀਡੀਓ ‘ਚ ਉੱਘੇ ਇਤਿਹਾਸਕਾਰ ਭਾਈ ਸੰਤੋਖ ਸਿੰਘ ਵੱਲੋਂ ਲਿਖੇ ਲੇਖ ਨੂੰ ਗੱਪ ਕਿਹਾ ਹੈ। ਡਾ. ਦਿਲਗੀਰ ਦੀ ਇਸ ਬਿਆਨਬਾਜ਼ੀ ਨੂੰ ਲੈ ਕੇ ਯੂ.ਕੇ. ਦੇ ਸਿੱਖ ਭਾਈਚਾਰੇ ‘ਚ ਵੀ ਰੋਸ ਹੈ। ਜਿਕਰਯੋਗ ਹੈ ਕਿ ਡਾ. ਦਿਲਗੀਰ ਵੱਲੋਂ ਇਸ ਵੀਡੀਓ ਨੂੰ ਫੇਸਬੁੱਕ ‘ਤੇ ਪਾਇਆ ਗਿਆ, ਜਿਸ ਨੂੰ ਬਾਅਦ ‘ਚ ਹਟਾ ਲਿਆ ਗਿਆ, ਪਰ ਫਿਰ ਵੀ ਇਹ ਵੀਡੀਓ ਵਾਇਰਲ ਹੋ ਗਈ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


