ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਦੇ ਮੁਕਾਬਲੇਬਾਜ਼ਾਂ ਦੀ ਸੂਚੀ ਵਿਚ ਮੁਨੱਵਰ ਫਾਰੂਕੀ ਦਾ ਨਾਂ ਵੀ ਸ਼ਾਮਿਲ ਹੈ। ਕਾਮੇਡੀਅਨ ਨੇ ਵੀ ਟੀਵੀ ਅਤੇ ਫਿਲਮ ਜਗਤ ਦੇ ਸਿਤਾਰਿਆਂ ‘ਚ ਆਪਣੀ ਥਾਂ ਬਣਾਈ। ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਘਰ ‘ਚ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਅਤੇ ਸ਼ੋਅ ਵਿਚ ਚਰਚਾ ‘ਚ ਰਹਿੰਦੇ ਹਨ। ਹੁਣ ਕਾਮੇਡੀਅਨ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ।

ਨਿੱਜੀ ਜ਼ਿੰਦਗੀ ਬਾਰੇ ਹੋਈ ਚਰਚਾ

ਮੁਨੱਵਰ ਫਾਰੂਕੀ ਆਪਣੀ ਪੇਸ਼ੇਵਰ ਜ਼ਿੰਦਗੀ ਲਈ ਜਾਣੇ ਜਾਂਦੇ ਹਨ। ਉਸ ਦੀ ਨਿੱਜੀ ਜ਼ਿੰਦਗੀ ਪਹਿਲੀ ਵਾਰ ਉਦੋਂ ਪਬਲਿਕ ‘ਚ ਸਾਹਮਣੇ ਆਈ ਸੀ, ਜਦੋਂ ਉਸ ਨੇ OTT ਰਿਐਲਿਟੀ ਸ਼ੋਅ ਲਾਕਅੱਪ ਵਿਚ ਹਿੱਸਾ ਲਿਆ ਸੀ। ਇਸ ਵਿਚ ਕਾਮੇਡੀਅਨ ਦਾ ਟੁੱਟਿਆ ਹੋਇਆ ਵਿਆਹ ਵੀ ਸ਼ਾਮਿਲ ਹੈ।

ਮੁਨੱਵਰ ਆਪਣੇ ਪੁੱਤਰ ਨੂੰ ਯਾਦ ਕਰ ਕੇ ਹੋਇਆ

ਬਿੱਗ ਬੌਸ 17 ਦੇ ਘਰ ਵਿਚ ਮੁਨੱਵਰ ਫਾਰੂਕੀ ਨੇ ਆਪਣੇ ਬੇਟੇ ਤੇ ਸਾਬਕਾ ਪਤਨੀ ਬਾਰੇ ਗੱਲ ਕੀਤੀ। ਕਾਮੇਡੀਅਨ ਨੇ ਨੀਲ ਭੱਟ ਨਾਲ ਆਪਣੇ ਬੇਟੇ ਬਾਰੇ ਗੱਲ ਕੀਤੀ ਅਤੇ ਬਹੁਤ ਭਾਵੁਕ ਹੋ ਗਏ। ਮੁਨੱਵਰ ਫਾਰੂਕੀ ਨੇ ਐਪੀਸੋਡ ਵਿਚ ਖੁਲਾਸਾ ਕੀਤਾ ਕਿ ਉਸ ਦੀ ਸਾਬਕਾ ਪਤਨੀ ਨੇ ਦੂਸਰਾ ਵਿਆਹ ਕਰਵਾ ਲਿਆ ਹੈ।

ਕਾਮੇਡੀਅਨ ਨੂੰ ਮਿਲੀ ਪੁੱਤਰ ਦੀ ਕਸਟਡੀ

ਮੁਨੱਵਰ ਫਾਰੂਕੀ ਨੇ ਆਪਣੇ ਬੇਟੇ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਬੱਚੇ ਦੀ ਕਸਟਡੀ ਉਸ ਕੋਲ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਨਾਲ ਰਹਿ ਰਿਹਾ ਹੈ ਅਤੇ ਉਸ ਨਾਲ ਇੰਨਾ ਜੁੜ ਗਿਆ ਹੈ ਕਿ ਹੁਣ ਉਸ ਦੀਆਂ ਯਾਦਾਂ ਉਸ ਨੂੰ ਬਿੱਗ ਬੌਸ ਦੇ ਘਰ ਵਿਚ ਸਤਾਉਂਦੀਆਂ ਹਨ।

ਮੁਨੱਵਰ ਦੀ ਗਰਲਫਰੈਂਡ

ਮੁਨੱਵਰ ਫਾਰੂਕੀ ਨੇ ਆਪਣੀ ਇਕ ਪੁਰਾਣੇ ਇੰਟਰਵਿਊ ਵਿਚ ਆਪਣੀ ਸਾਬਕਾ ਪਤਨੀ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਉਹ ਹੁਣ ਆਪਣੀ ਸਾਬਕਾ ਪਤਨੀ ਦੇ ਸੰਪਰਕ ਵਿੱਚ ਨਹੀਂ ਹੈ, ਅਤੇ ਸਿਰਫ਼ ਆਪਣੇ ਪੁੱਤਰ ਦੇ ਖ਼ਰਚੇ ਬਾਰੇ ਗੱਲ ਕਰਦਾ ਹੈ। ਮੁਨੱਵਰ ਫਾਰੂਕੀ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਪ੍ਰਭਾਵਕ ਨਾਜ਼ੀਲਾ ਸੇਤਸ਼ੀ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਨੇ ਸਾਲ 2022 ਵਿਚ ਆਪਣੀ ਡੇਟਿੰਗ ਨੂੰ ਅਧਿਕਾਰਤ ਕੀਤਾ ਸੀ।