ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅੱਜ ਯਾਨੀ 23 ਅਕਤੂਬਰ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ‘ਤੇ ਉਸ ਦੀ ਸਭ ਤੋਂ ਚੰਗੀ ਦੋਸਤ ਕਰੀਨਾ ਕਪੂਰ ਖਾਨ ਤੋਂ ਲੈ ਕੇ ਭੈਣ ਅੰਮ੍ਰਿਤਾ ਅਰੋੜਾ ਤੱਕ ਸਾਰਿਆਂ ਨੇ ਅਦਾਕਾਰਾ ਨੂੰ ਉਸ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰ ਕੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਰੀਨਾ ਕਪੂਰ ਨੇ ਇਸ ਤਰ੍ਹਾਂ ਦੀ ਕੀਤੀ Wish
ਕਰੀਨਾ ਕਪੂਰ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਬੈਸਟ ਫਰੈਂਡ ਮਲਾਇਕਾ ਅਰੋੜਾ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦਿਆਂ ਇਕ ਪਿਆਰਾ ਜਿਹਾ ਨੋਟ ਲਿਖਿਆ ਹੈ। ਇਕ ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਮਲਾਇਕਾ ਅਰੋੜਾ ਹੀਲਜ਼ ਨੂੰ ਆਪਣੇ ਕੰਨ ‘ਤੇ ਤੇ ਲਗਾਈ ਫੋਨ ਦੀ ਤਰ੍ਹਾਂ ਵਰਤੋਂ ਕਰਦੀ ਨਜ਼ਰ ਆ ਰਹੀ ਹੈ।
ਦੂਜੀ ਤਸਵੀਰ ‘ਚ ਕਰੀਨਾ ਅਤੇ ਮਲਾਇਕਾ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਇਹ ਤਿੰਨੇ ਫੋਟੋਆਂ ਸਾਡਾ ਇਕ-ਦੂਜੇ ਲਈ ਪਿਆਰ, ਸਾਡਾ Sisterhood Bond ਤੇ joothaaaasss ਲਈ ਸਾਡਾ ਪਿਆਰ ਹੈ। ਲਵ ਯੂ ਮੱਲਾ। ਜਨਮਦਿਨ ਮੁਬਾਰਕ।
.jpeg)
ਕਪੂਰ ਤੇ ਅਰੋੜਾ ਭੈਣਾਂ ਹਨ Best Friends
ਬੀ-ਟਾਊਨ ‘ਚ ਕਰੀਨਾ ਕਪੂਰ ਅਤੇ ਮਲਾਇਕਾ ਅਰੋੜਾ ਦੀ ਦੋਸਤੀ ਸਭ ਤੋਂ ਮਸ਼ਹੂਰ ਹੈ। ਉਨ੍ਹਾਂ ਦੀ ਗੈਂਗ ‘ਚ ਕਰਿਸ਼ਮਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਵੀ ਸ਼ਾਮਿਲ ਹਨ। ਇਹ ਸਾਰੀਆਂ ਅਭਿਨੇਤਰੀਆਂ ਅਕਸਰ ਹੈਂਗਆਊਟ ਅਤੇ ਇਕੱਠਿਆਂ ਸਮਾਂ ਬਿਤਾਉਂਦੀਆਂ ਨਜ਼ਰ ਆਉਂਦੀਆਂ ਹਨ।
ਅੰਮ੍ਰਿਤਾ ਅਰੋੜਾ ਨੇ ਆਪਣੀ ਭੈਣ ਨੂੰ ਇਸ ਤਰ੍ਹਾਂ ਦਿੱਤੀ ਕੀਤੀ ਵਿਸ਼
ਭੈਣ ਮਲਾਇਕਾ ਅਰੋੜਾ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਅੰਮ੍ਰਿਤਾ ਅਰੋੜਾ ਨੇ ਅਦਾਕਾਰਾ ਦੀਆਂ ਬਚਪਨ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਮ੍ਰਿਤਾ ਨੇ ਕੈਪਸ਼ਨ ‘ਚ ਲਿਖਿਆ, ‘ਜਨਮਦਿਨ ਮੁਬਾਰਕ ਮੇਰੇ ਯੋਗਾ ਲਵਰ, ਬੇਹੱਦ ਖ਼ੂਬਸੂਰਤ ਪ੍ਰਾਜੈਕਟ ਹੋ ਤੁਸੀਂ, ਜਿਵੇਂ ਹੋ, ਉਵੇਂ ਹੀ ਰਹੋ। ਲਵ ਯੂ Mertii
ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਨੇ ਵੀ ਅਦਾਕਾਰਾ ਨੂੰ ਉਸ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੋਸ਼ਲ ਮੀਡੀਆ ‘ਤੇ ਉਸ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਕਈ ਹੋਰ ਮਸ਼ਹੂਰ ਹਸਤੀਆਂ ਨੇ ਵੀ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾਜਾ 11’ ‘ਚ ਜੱਜ ਦੇ ਰੂਪ ‘ਚ ਨਜ਼ਰ ਆਵੇਗੀ।



