ਕੇਵਲ ਅਹੂਜਾ, ਮਖੂ (ਫਿਰੋਜ਼ਪੁਰ): ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਸਬ ਡਿਵੀਜ਼ਨ ਮਖੂ ਵਿਖੇ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਸਬ ਡਿਵੀਜ਼ਨ ਮਖੂ ਦੇ ਪ੍ਰਧਾਨ ਦਲੇਰ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਐਸਮਾ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸਬ ਡਿਵੀਜ਼ਨ ਮਖੂ ਦੇ ਪ੍ਰਧਾਨ ਦਲੇਰ ਸਿੰਘ ਨੇ ਕਿਹਾ ਕਿ 295/19 ਦੇ ਸਹਾਇਕ ਲਾਈਨ ਮੈਨ ਸਮੂਹ ਸਾਥੀ ਜੋ ਪਰਖ ਕਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ ਉਨ੍ਹਾਂ ਸਾਥੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤੀਆਂ ਜਾਣ ਅਤੇ ਐਸਮਾ ਕਨੂੰਨ ਰੱਦ ਕੀਤਾ ਜਾਵੇ। ਇਸ ਰੋਸ ਧਰਨੇ ਨੂੰ ਹੋਰਨਾਂ ਸਾਥੀਆਂ ਤੋਂ ਇਲਾਵਾ ਸਾਥੀ ਜਗਦੇਵ ਸਿੰਘ ਮੰਡਲ ਆਗੂ, ਸਤਨਾਮ ਸਿੰਘ ਮੰਡਲ ਆਗੂ, ਗੁਰਜੀਤ ਸਿੰਘ ਖਜ਼ਾਨਚੀ, ਸਤਨਾਮ ਸਿੰਘ ਮੀਤ ਪ੍ਰਧਾਨ, ਸੁਨੀਲ ਦੱਤ, ਹਰਪ੍ਰਰੀਤ ਸਿੰਘ ਐੱਲਡੀਸੀ, ਮਨਦੀਪ ਸਿੰਘ ਐੱਸਐੱਲਐੱਮ, ਸੀਐੱਚਬੀ ਕ੍ਰਿਸ਼ਨ ਲਾਲ, ਬੂਟਾ ਸਿੰਘ, ਸੁਖਚੈਨ ਸਿੰਘ, ਕੁਲਵੰਤ ਸਿੰਘ ਆਦਿ ਸਾਥੀਆਂ ਨੇ ਮੰਗ ਕੀਤੀ ਕਿ ਸੀਐੱਚਬੀ ਕਾਮੇ ਪੱਕੇ ਕੀਤੇ ਜਾਣ ਅਤੇ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਮੈਂਨੇਜਮੈਂਟ ਕਮੇਟੀ ਦੀ ਹੋਵੇਗੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



