ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਦੇ ਪਹਿਲੇ ਵੀਕੈਂਡ ‘ਚ ਬਹੁਤ ਸਾਰੀਆਂ ਦਿਲਚਸਪ ਗੱਲਾਂ ਦੇਖਣ ਨੂੰ ਮਿਲੀਆਂ ਪਰ ਬਿੱਗ ਬੌਸ ਦੀ ਅਸਲੀ ਚਾਲ ਅਜੇ ਖੇਡੀ ਜਾਣੀ ਸੀ। ਬਿੱਗ ਬੌਸ ਨੇ ਆਪਣੀ ਪਹਿਲੀ ਸ਼ਤਰੰਜ ਦੀ ਚਾਲ ਚੱਲੀ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਅਜਿਹਾ ਫੈਸਲਾ ਸੁਣਾਇਆ ਹੈ, ਜਿਸ ਦੀ ਉਨ੍ਹਾਂ ਨੇ ਸ਼ਾਇਦ ਹੀ ਉਮੀਦ ਕੀਤੀ ਹੋਵੇਗੀ।

ਬਿੱਗ ਬੌਸ ਨੇ ਖੇਡੀ ਆਪਣੀ ਖੇਡ

ਬਿੱਗ ਬੌਸ 17 ਦਾ ਪਹਿਲਾ ਹਫ਼ਤਾ ਕਾਫੀ ਲੜਾਈ-ਝਗੜੇ ਤੇ ਧੂਮ-ਧੜੱਕੇ ਨਾਲ ਬੀਤਿਆ। ਜਦੋਂ ਸਲਮਾਨ ਖਾਨ ਨੇ ਈਸ਼ਾ ਮਾਲਵੀਆ ਦੀ ਕਲਾਸ ਲਾਈ ਤਾਂ ਅਭਿਸ਼ੇਕ ਨੇ ਕੰਗਨਾ ਸਾਹਮਣੇ ਉਸ ਨੂੰ ਪ੍ਰਾਜੈਕਟ ਕਰਨ ਦੀ ਗੱਲ ਕਹੀ। ਮੁਕਾਬਲੇਬਾਜ਼ਾਂ ਦੀ ਖੇਡ ਤੋਂ ਬਾਅਦ ਬਿੱਗ ਬੌਸ ਨੇ ਆਪਣੀ ਖੇਡ ਸ਼ੁਰੂ ਕਰ ਦਿੱਤੀ। ਕੁਝ ਮੈਂਬਰਾਂ ਦੇ ਕਮਰੇ ਬਦਲ ਦਿੱਤੇ ਗਏ ਹਨ।

ਮੁਨੱਵਰ ਨੂੰ ਮਿਲਿਆ ਇਹ ਕਮਰਾ

ਬਿੱਗ ਬੌਸ 17 ‘ਚ ਤਿੰਨ ਥੀਮਾਂ ‘ਤੇ ਕਮਰੇ ਰੱਖੇ ਗਏ ਹਨ। ਕਮਰਿਆਂ ਨੂੰ ਦਿਲ, ਦਿਮਾਗ ਅਤੇ ਦਮ ਦੇ ਥੀਮ ਵਿਚ ਵੰਡਿਆ ਗਿਆ ਹੈ। ਮੁਨੱਵਰ ਹੁਣ ਤੱਕ ਦਮ ਵਾਲੇ ਕਮਰੇ ਵਿਚ ਰਹਿ ਰਿਹਾ ਸੀ ਪਰ ਹੁਣ ਉਸ ਨੂੰ ਇਸ ਕਮਰੇ ਵਿੱਚੋ ਕੱਢ ਕੇ ਦਿਮਾਗ਼ ਵਾਲੇ ਕਮਰੇ ਵਿਚ ਭੇਜ ਦਿੱਤਾ ਗਿਆ। ਲਾਈਵ ਫੀਡ ਵਿਚ ਮੁਨੱਵਰ ਨੂੰ ਦਿਮਾਗ ਦੇ ਕਮਰੇ ਵਿੱਚ ਦੇਖਿਆ ਗਿਆ। ਸੋਨੀਆ ਨੂੰ ਉਸ ਦੀ ਜਗ੍ਹਾ ਇਹ ਕਮਰਾ ਦਿੱਤਾ ਗਿਆ ਹੈ। ਮੁਨੱਵਰ ਵਾਂਗ ਫ਼ਿਰੋਜ਼ਾ ਖ਼ਾਨ (ਖ਼ਾਨਜ਼ਾਦੀ) ਵੀ ‘ਦਿਮਾਗ’ ਵਿਚ ਆ ਚੁੱਕੀ ਹੈ।

‘ਦਿਲ’ ਤੋਂ ਕੱਢੀ ਗਈ ਇਹ ਮੁਕਾਬਲੇਬਾਜ਼

ਇਹ ਜਾਣਕਾਰੀ ਬਿੱਗ ਬੌਸ ਨੇ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਇਹ ਅਪਡੇਟ ਵੀ ਸਾਹਮਣੇ ਆਈ ਹੈ ਕਿ ਮਨਾਰਾ ਚੋਪੜਾ ਦਾ ਕਮਰਾ ਵੀ ਬਦਲ ਦਿੱਤਾ ਗਿਆ ਹੈ। ਉਹ ਅਜੇ ਵੀ ਦਿਲ ਦੇ ਕਮਰੇ ਵਿਚ ਰਹਿ ਰਹੀ ਸੀ। ਇਹ ਕਮਰਾ ਉਸ ਤੋਂ ਵਾਪਸ ਲੈ ਲਿਆ ਗਿਆ ਹੈ ਅਤੇ ਉਸ ਦੀ ਥਾਂ ਅਭਿਸ਼ੇਕ ਨੂੰ ਭੇਜਿਆ ਗਿਆ ਹੈ।

ਮੁਨੱਵਰ ਦਿਖਾਵੇਗਾ ਦਿਮਾਗ਼ ਦਾ ਦਮ

ਇਸ ਫੇਰਬਦਲ ਤੋਂ ਬਾਅਦ ਦਿਲ ਅਤੇ ਦਮ ਇੱਕ ਹੋ ਗਏ ਹਨ। ਮੁਨੱਵਰ ਫਾਰੂਕੀ ਨੇ ਕਿਹਾ ਕਿ ਜੇ ਉਸ ਦਾ ਦਿਲ ਅਤੇ ਦਮ ਇਕ ਹੋ ਜਾਣ, ਤਾਂ ਉਹ ਦਿਮਾਗ ਦੀ ਖੇਡ ਖੇਡਣੀ ਸ਼ੁਰੂ ਕਰ ਦੇਣਗੇ।