ਨਿੱਜੀ ਪੱਤਰ ਪੇ੍ਰਰਕ, ਬਠਿੰਡਾ : ਬਠਿੰਡਾ ਦੇ ਡੀਐਸਪੀ ਆਰਬੀਆਈ ਪ੍ਰਵੇਸ ਚੋਪੜਾ ਅਤੇ ਸਾਂਝ ਕੇਂਦਰ ਥਾਣਾ ਰਾਮਪੁਰਾ ਗਿੱਲ ਕਲਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀਐੱਮ ਗਰੁੱਪ ਕਰਾੜਵਾਲਾ ਵਿਖੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਪ ਪੁਲਿਸ ਕਪਤਾਨ ਪ੍ਰਵੇਸ਼ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਖ਼ਿਲਾਫ਼ ਜਾਗਰੂਕ ਹੋਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਉਨਾਂ੍ਹ ਨੂੰ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ ਪੱਧਰ ‘ਤੇ ਜੋ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ। ਇਸ ਨੂੰ ਰੋਕਣ ਦੀ ਲੋੜ ਹੈ ਬਲਕਿ ਇਸ ਤੋਂ ਕੋਹਾਂ ਦੂਰ ਰਹਿ ਕੇ ਆਪਣੇ ਆਪ ਨੂੰ ਬਚਾਉਣ ਦੀ ਵੀ ਸਖ਼ਤ ਜ਼ਰੂਰਤ ਹੈ। ਪੋ੍ਗਰਾਮ ਦੇ ਅਖੀਰ ਵਿਚ ਸੰਸਥਾ ਦੇ ਚੇਅਰਮੈਨ ਇੰਜੀ: ਅਵਤਾਰ ਸਿੰਘ ਿਢੱਲੋਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਵਿਚ ਖਾਸ ਨਿਗਰਾਨੀ ਅਤੇ ਸਖਤੀ ਨਾਲ ਪਹਿਰਾ ਦੇਣਾ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਪੱਧਰ ‘ਤੇ ਨਸ਼ਾ ਰੋਕੋ ਕਮੇਟੀਆਂ ਬਣਾ ਕੇ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕਰਨਾ ਵਰਤਮਾਨ ਸਮੇਂ ਦੀ ਵੱਡੀ ਮੰਗ ਦੱਸਿਆ ਅਤੇ ਸੈਮੀਨਾਰ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਥਾਣਾ ਮੁਖੀ, ਸਾਂਝ ਕੇਂਦਰ ਦੇ ਇੰਚਾਰਜ ਅਵਤਾਰ ਸਿੰਘ, ਰੀਡਰ ਨਿਰਮਲ ਸਿੰਘ, ਪਿੰ੍ਸੀਪਲ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।